ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language

In this article, we are providing information about Diwali in Punjabi. Short Essay on Diwali in Punjabi Language. ਦੀਵਾਲੀ ਤੇ ਲੇਖ ਪੰਜਾਬੀ ਵਿੱਚ, Diwali par Punjabi Nibandh, Paragraph on Diwali in Punjabi

Checkout – Diwali Essay in Hindi

Essay on Diwali in Punjabi

( Essay-1 ) Short Essay on Diwali in Punjabi

Diwali Paragraph in Punjabi

ਦਿਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਆਏ ਸਾਲ ਕਤੱਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਦਿਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਰਾਮ ਚੰਦਰ ਜੀ 14 ਸਾਲ ਦੇ ਬਨਵਾਸ ਤੋਂ ਬਾਅਦ ਅਯੁਧਿਆ ਵਾਪਿਸ ਆਏ ਸਨ। ਸਿੱਖਾਂ ਦੇ ਛੇਵੇਂ ਗੁਰੂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਆਏ ਸਨ।

ਦਿਵਾਲੀ ਤੋਂ ਕਈ ਦਿਨ ਪਹਿਲਾਂ ਹੀ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੀ ਸਫ਼ਾਈ ਕਰਦੇ ਹਨ। ਦਿਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਹੈ। ਬੱਚੇ ਬਜ਼ਾਰੋਂ ਮਠਿਆਈ ਅਤੇ ਪਟਾਕੇ ਖਰੀਦ ਕੇ ਲਿਆਂਦੇ ਹਨ।

ਰਾਤ ਨੂੰ ਚਾਰੇ ਪਾਸੇ ਮੋਮਬੱਤੀਆਂ ਦੀ ਰੌਸ਼ਨੀ ਦੇਖਣ ਨੂੰ ਮਿਲਦੀ ਹੈ। ਮੰਦਰਾਂ ਅਤੇ ਗੁਰਦਵਾਰਿਆਂ ਵਿੱਚ ਵੀ ਦੀਵੇ ਅਤੇ ਮੋਮਬੱਤੀਆਂ ਨਾਲ ਦੀਪਮਾਲਾ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਦਿਵਾਲੀ ਦੇਖਣ ਵਾਲੀ ਹੁੰਦੀ ਹੈ। ਸਰੋਵਰ ਵਿੱਚ ਰੌਸ਼ਨੀਆਂ ਦਾ ਪ੍ਰਛਾਵਾ ਦਿਲ ਨੂੰ ਟੁੰਬਦਾ ਹੈ।

ਦਿਵਾਲੀ ਵਾਲੇ ਦਿਨ ਲੋਕ ਨਵੇਂ ਕੱਪੜੇ ਪਾਉਂਦੇ ਹਨ। ਔਰਤਾਂ ਨਵੇਂ ਬਰਤਨ ਖਰੀਦਦੀਆਂ ਹਨ।

ਰਾਤ ਨੂੰ ਬੱਚੇ ਅਤੇ ਵੱਡੇ ਪਟਾਕੇ ਚਲਾਉਂਦੇ ਹਨ। ਚਾਰੇ ਪਾਸੇ ਪਟਾਕਿਆਂ ਦੀ ਠੂਹ-ਠਾਹ ਸੁਣਾਈ ਦਿੰਦੀ ਹੈ। ਅਸਮਾਨ ਵਿੱਚ ਉੱਡਦੀਆਂ ਆਤਸ਼ਬਾਜ਼ੀਆਂ ਦੀ ਰੌਸ਼ਨੀ ਬੜੀ ਚੰਗੀ ਲਗਦੀ ਹੈ। ਛੋਟੇ ਬੱਚਿਆਂ ਦੇ ਹੱਥਾਂ ਵਿੱਚ ਜਗਦੀਆਂ ਫੁਲਝੜੀਆਂ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ। ਪਟਾਕੇ ਧਿਆਨ ਨਾਲ ਚਲਾਉਣੇ ਚਾਹੀਦੇ ਹਨ। ਕਈ ਵਾਰ ਇਹਨਾਂ ਨਾਲ ਅੱਗ ਵੀ ਲਗ ਜਾਂਦੀ ਹੈ।

ਹਿੰਦੂ ਲੋਕ ਇਸ ਦਿਨ ਲੱਛਮੀ ਦੀ ਪੂਜਾ ਕਰਦੇ ਹਨ। ਕਈ ਲੋਕ ਰਾਤ ਨੂੰ ਘਰ ਦੇ ਬੂਹੇ ਖੁੱਲ੍ਹੇ ਛੱਡ ਦਿੰਦੇ ਹਨ। ਉਹ ਕਹਿੰਦੇ ਹਨ ਕਿ ਲੱਛਮੀ ਦੇਵੀ ਇਸ ਦਿਨ ਸਾਰੇ ਘਰਾਂ ਦਾ ਚੱਕਰ ਲਾਉਂਦੀ ਹੈ। ਅੰਮ੍ਰਿਤਸਰ ਦੀ ਦਿਵਾਲੀ ਸੰਬੰਧੀ ਕਿਹਾ ਜਾਂਦਾ ਹੈ :- ਦਾਲ ਰੋਟੀ ਘਰ ਦੀ, ਦਿਵਾਲੀ ਅੰਮ੍ਰਿਤਸਰ ਦੀ

ਕਈ ਮੂਰਖ ਲੋਕ ਇਸ ਖੁਸ਼ੀ ਭਰੇ ਦਿਨ ਸ਼ਰਾਬ ਪੀਂਦੇ ਅਤੇ ਜੂਆ ਖੇਡਦੇ ਹਨ। ਇਸ ਖੁਸ਼ੀ ਦੇ ਤਿਉਹਾਰ ‘ਤੇ ਅਜਿਹੇ ਭੈੜੇ ਕੰਮ ਨਹੀਂ ਕਰਨੇ ਚਾਹੀਦੇ ਹਨ।

ਦਿਵਾਲੀ ਦਾ ਪਵਿੱਤਰ ਤਿਉਹਾਰ ਸਭ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ।

( Essay-2 ) Diwali Essay in Punjabi Language with headings

ਭੂਮਿਕਾ- ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਇਹ ਮੇਲੇ ਅਤੇ ਤਿਉਹਾਰ ਸਾਡੇ – ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੇ ਹਨ।

ਦੀਵਾਲੀ ਮਨਾਉਣ ਦੇ ਕਾਰਨ- ਦੀਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਹਿੰਦੂ ਲੋਕ – ਇਸ ਨੂੰ ਇਸ ਲਈ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ, ਚੌਦਾਂ ਸਾਲ ਦਾ ਬਣਵਾਸ ਕੱਟ ਕੇ ਆਪਣੀ ਪਤਨੀ ਸੀਤਾ ਜੀ ਤੇ ਭਰਾ ਲਛਮਣ ਸਮੇਤ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਦੀਪ-ਮਾਲਾ ਕੀਤੀ ਸੀ। ਸਿੱਖ ਇਸ ਤਿਉਹਾਰ ਨੂੰ ਇਸ ਲਈ ਮਨਾਉਂਦੇ ਹਨ ਕਿਉਂਕਿ ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਦਿਨ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਆਏ ਸਨ। ਸਿੱਖ ਸੰਗਤਾਂ ਨੇ ਗੁਰੂ ਜੀ ਦੇ ਵਾਪਸ ਆਉਣ ਦੀ ਖ਼ੁਸ਼ੀ ਵਿੱਚ ਘਿਓ ਦੇ ਦੀਵੇ ਬਾਲੇ ਸਨ। ਇਸੇ ਲਈ ਇਸ ਨੂੰ ‘ਬੰਦੀ ਛੋੜ ਦਿਵਸ’ ਦੇ ਰੂਪ ਵਿੱਚ ਅੰਮ੍ਰਿਤਸਰ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ। ਇਸ ਲਈ ਪ੍ਰਸਿੱਧ ਹੈ “ਦਾਲ-ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ

ਬਜ਼ਾਰਾਂ ਦੀ ਰੌਣਕ- ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿੱਚ ਬੜੀ ਰੌਣਕ ਹੁੰਦੀ ਹੈ। ਬਜ਼ਾਰਾਂ ਵਿੱਚ ਖ਼ੂਬ ਚਹਿਲ-ਪਹਿਲ ਹੁੰਦੀ ਹੈ। ਦੁਕਾਨਾਂ ਸਜੀਆਂ ਹੁੰਦੀਆਂ ਹਨ। ਲੋਕ ਪਟਾਕੇ, ਤੋਹਫ਼ੇ, ਸਜਾਵਟ ਦਾ ਸਮਾਨ ਅਤੇ ਮਿਠਿਆਈਆਂ ਖ਼ਰੀਦਦੇ ਹਨ।

ਰਾਤ ਦਾ ਨਜ਼ਾਰਾ- ਦੀਵਾਲੀ ਦੀ ਰਾਤ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਲੋਕ ਘਰਾਂ ਦੀਆਂ ਛੱਤਾਂ ਉੱਪਰ ਦੀਵੇ, ਮੋਮਬੱਤੀਆਂ ਅਤੇ ਬਿਜਲੀ ਦੀਆਂ ਲੜੀਆਂ ਲਗਾਉਂਦੇ ਹਨ। ਹਰ ਪਾਸੇ ਜਗ-ਮਗ ਜਗ-ਮਗ ਹੋ ਰਹੀ ਹੁੰਦੀ ਹੈ। ਰਾਤ ਹੁੰਦਿਆਂ ਹੀ ਸਾਰੇ ਪਾਸੇ ਪਟਾਕਿਆਂ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਲੋਕ ਪਟਾਕੇ, ਫੁਲਝੜੀਆਂ ਅਤੇ ਹਵਾਈਆਂ ਚਲਾਉਂਦੇ ਹਨ। ਲੋਕ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਜਾ ਕੇ ਦੀਪਮਾਲਾ ਕਰਦੇ ਹਨ। ਰਾਤ ਨੂੰ ਘਰਾਂ ਵਿੱਚ ਲੱਛਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।

ਸਿੱਟਾ- ਸਾਨੂੰ ਸਭ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਨਹੀਂ ਚਲਾਉਣੇ ਚਾਹੀਦੇ ਸਗੋਂ ਇਸ ਪਵਿੱਤਰ ਤਿਉਹਾਰ ਨੂੰ ਰਲ-ਮਿਲ ਕੇ ਖ਼ੁਸ਼ੀਆਂ ਨਾਲ ਮਨਾਉਣਾ ਚਾਹੀਦਾ ਹੈ।

10 lines on Diwali in Hindi

( Essay-3 ) Long Essay on Diwali in Punjabi | ਦੀਵਾਲੀ ਤੇ ਲੇਖ ਪੰਜਾਬੀ ਵਿੱਚ

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਭਰ ਵਿਚ ਇਕ ਦੇ ਬਾਅਦ ਇਕ ਤਿਉਹਾਰ ਆਪਣਾ ਅਮਰ ਸੰਦੇਸ਼ ਸੁਣਾਉਣ ਅਤੇ ਜਨਸਾਧਾਰਣ ਵਿਚ ਨਵਾਂ ਉਤਸ਼ਾਹ ਅਤੇ ਪ੍ਰੇਰਣਾ ਦੇਣ ਆਉਂਦਾ ਹੈ। ਭਾਰਤ ਦੀ ਜਨਤਾ ਇਹਨਾਂ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਆਪਣੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਪ੍ਰਤੀ ਆਦਰ ਪ੍ਰਗਟ ਕਰਦੀ ਹੈ। ਇਹਨਾਂ ਤਿਉਹਾਰਾਂ ਦਾ ਕੁ ਸਦੀਆਂ ਤੋਂ ਚਲਿਆ। ਆ ਰਿਹਾ ਹੈ, ਜੋ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੇ ਨਾਲ-ਨਾਲ ਦੇਸ਼ ਦੇ ਪੁਰਾਣੇ ਗੋਰਵ ਨੂੰ ਵੀ ਪ੍ਰਗਟਾਉਂਦਾ ਹੈ। ਦੀਵਾਲੀ ਵੀ ਇਕ ਅਜਿਹਾ ਆਦਰਸ਼-ਤਿਉਹਾਰ ਹੈ, ਜੋ ਦੇਸ਼ ਦੇ ਹਰ ਹਿੱਸੇ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੀ ਮਹਾਨਤਾ ਦੇ ਕਾਰਣ ਹੀ ਇਸਨੂੰ ਤਿਉਹਾਰਾਂ ਦਾ ਰਾਜਾ ਕਿਹਾ ਜਾਂਦਾ ਹੈ।

ਇਹ ਤਿਉਹਾਰ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਲੋਕ ਅੰਧੇਰੀ ਰਾਤ ਨੂੰ ਦੀਵੇ ਜਗਾ ਕੇ ਉਸਨੂੰ ਪ੍ਰਕਾਸ਼ ਭਰੀ ਰਾਤ ਵਿਚ ਬਦਲ ਦਿੰਦੇ ਹਨ। ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜਿਸ ਦੇ ਨਾਲ ਹਰੇਕ ਮਤ ਦਾ ਸੰਬੰਧ ਬਣ ਗਿਆ ਹੈ। ਭਾਰਤ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕ ਦੀਵਾਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

ਭਾਰਤੀ ਸੰਸਕ੍ਰਿਤੀ ਦੇ ਆਦਰਸ਼ ਮਰਯਾਦਾ ਪੁਰਸ਼ੋਤਮ ਭਗਵਾਨ ਰਾਮ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਇਸ ਦਿਨ ਅਯੁਧਿਆ ਵਾਪਸ ਆਏ ਸਨ। 14 ਵਰੇ ਦੇ ਬਨਵਾਸ ਦੇ ਬਾਦ ਸ੍ਰੀ ਰਾਮ ਚੰਦਰ ਜੀ ਦੀ ਵਾਪਸੀ ਤੇ ਲੋਕਾਂ ਨੇ ਬੜੀ ਖੁਸ਼ੀ ਮਨਾਈ ਅਤੇ ਘਿਉ ਦੇ ਦੀਵੇ ਜਗਾਏ ਸਨ ਅੱਜ ਦੇ ਦਿਨ ਹੀ ਜੈਨ ਧਰਮ ਦੇ ਚੌਵੀਵੇਂ ਤੀਰਥਕਰ ਭਗਵਾਨ ਮਹਾਂਵੀਰ ਨੇ ਜੀਵਨ ਭਰ ਸੱਚ, ਸ਼ਾਂਤੀ ਅਤੇ ਹਿੰਸਾ ਦਾ ਅਮਰ ਸੰਦੇਸ਼ ਸੁਣਾਕੇ ਮੋਕਸ਼ ਪ੍ਰਾਪਤ ਕੀਤਾ ਸੀ ਆਰੀਆ ਸਮਾਜ ਦੇ ਸੰਸਥਾਪਕ ਰਿਸ਼ੀ ਦਯਾਨੰਦ ਨੇ “ਈਸ਼ਵਰ ਤੇਰੀ ਇੱਛਾ ਪੂਰਨ ਹੋਵੇ’ ਕਹਿ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਸੰਸਕ੍ਰਿਤੀ ਦੇ ਮਹਾਨ ਨੇਤਾ ਸਵਾਮੀ ਰਾਮ ਤੀਰਥ ਨੇ ਅੱਜ ਦੇ ਦਿਨ ਆਪਣੀ ਦੇਹ ਦਾ ਤਿਆਗ ਕੀਤਾ ਸੀ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਇਸੇ ਦਿਨ ਕੈਦ ਖਾਨੇ ਵਿਚੋਂ 52 ਰਾਜਿਆਂ ਨੂੰ ਨਾਲ ਲੈ ਕੇ ਬਾਹਰ ਆਏ ਸਨ। ਦੀਵਾਲੀ ਦੇਸ਼ਵਾਸੀਆਂ ਨੂੰ ਇਹਨਾਂ ਮਹਾਨ ਆਤਮਾਵਾਂ ਨੂੰ ਯਾਦ ਕਰਨ ਦਾ ਸੁਨਿਹਰੀ ਮੌਕਾ ਪ੍ਰਦਾਨ ਕਰਦੀ ਹੈ।

ਵਿਗਿਆਨਿਕ ਦ੍ਰਿਸ਼ਟੀ ਨਾਲ ਵੀ ਦੀਵਾਲੀ ਦਾ ਬਹੁਤ ਮਹੱਤਵ ਹੈ। ਬਰਸਾਤ ਦਾ ਮੌਸਮ ਦੀਵਾਲੀ ਦੇ ਆਗਮਨ ਤੇ ਸਮਾਪਤ ਹੋ ਚੁਕਿਆ ਹੁੰਦਾ ਹੈ। ਰਸਤੇ ਖੁਲ੍ਹ ਜਾਂਦੇ ਹਨ ਅਤੇ ਵਪਾਰ ਸ਼ੁਰੂ ਹੋ ਜਾਂਦਾ ਹੈ। ਨਦੀ ਨਾਲਿਆਂ ਵਿਚੋਂ ਹੜਾਂ ਦਾ ਪਾਣੀ ਉਤਰ ਜਾਂਦਾ ਹੈ। ਹਲਕੀ ਹਲਕੀ ਸਰਦੀ ਪੈਣੀ ਸ਼ੁਰੂ ਹੋ ਜਾਂਦੀ ਹੈ। ਲੋਕ ਹਲਕੇ-ਹਲਕੇ ਊਨੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੰਦੇ ਹਨ। ਹਰ ਥਾਂ ਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਸਲਾਭੇ ਭਰੇ ਘਰਾਂ ਵਿਚ ਸਫ਼ਾਈ ਕੀਤੀ ਜਾਂਦੀ ਹੈ। ਦੀਵਾਲੀ ਦਾ ਇਹ ਇਕ ਭਾਰੀ ਲਾਭ ਹੈ ਕਿ ਅਸੀਂ ਇਸ ਤਰ੍ਹਾਂ ਘਰਾਂ ਦੀ ਸਫਾਈ ਕਰ ਲੈਂਦੇ ਹਾਂ। ਮਿੱਠੀ-ਮਿੱਠੀ ਠੰਡ ਵਿਚ ਸੁਨਿਹਰੀ ਧੁੱਪ ਵਿਚ ਸਾਉਣੀ ਦੀ ਫਸਲ ਵੀ ਘਰ ਆਉਣੀ ਸ਼ੁਰੂ ਹੋ ਜਾਂਦੀ ਹੈ।

ਦੀਵਾਲੀ ਦੇ ਸਵਾਗਤ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨ ਰਸ ਹੁੰਦੀ ਹੈ। ਇਸ ਦਿਨ ਲੋਕ ਆਪਣੇ ਦਰਵਾਜ਼ਿਆਂ ਤੇ ਦੀਵੇ ਜਗਾ ਕੇ ਰਖਦੇ ਹਨ ਅਤੇ ਯਮਰਾਜ ਦੀ ਪੂਜਾ ਕਰਦੇ ਹਨ। ਇਸ ਦਿਨ ਲੋਕ ਨਵੇਂ-ਨਵੇਂ ਬਰਤਨ ਖਰੀਦਦੇ ਹਨ। ਦੀਵਾਲੀ ਦੇ ਦਿਨ ਸ਼ਹਿਰਾਂ ਦੇ ਬਾਜ਼ਾਰਾਂ ਦੀ ਸੋਭਾ ਦੇਖਦੇ ਹੀ ਬਣਦੀ ਹੈ। ਹਲਵਾਈ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਸਜਾ ਕੇ ਆਕੜ ਕੇ ਬੈਠਦੇ ਹਨ। ਲੋਕ ਬਾਜ਼ਾਰਾਂ ਵਿਚ ਘੁੰਮ ਫਿਰ ਕੇ ਕਦੀ ਮਿਠਾਈਆਂ ਖਰੀਦਦੇ ਅਤੇ ਕਦੀ ਲਕਸ਼ਮੀ ਗਨੇਸ਼ ਦੀਆਂ ਮੂਰਤੀਆਂ ਖਰੀਦਦੇ ਹਨ ਅਤੇ ਬੱਚੇ ਤਾਂ ਬਸ ਪਟਾਕਿਆ ਦੇ ਲਈ ਹੀ ਮਾਤਾ-ਪਿਤਾ ਨੂੰ ਤੰਗ ਕਰਦੇ ਹਨ।

ਰਾਤ ਨੂੰ ਹਰ ਘਰ ਵਿਚ ਲਕਸ਼ਮੀ-ਪੂਜਨ ਹੁੰਦਾ ਹੈ, ਬਾਅਦ ਲੋਕ ਆਪਣੇ ਘਰਾਂ ਦੇ ਬਨੇਰਿਆਂ ਤੇ, ਚੁਰਾਹਿਆਂ ਤੇ, ਮੰਦਰਾਂ ਵਿੱਚ ਦੀਵੇ ਜਗਾਉਂਦੇ ਹਨ। ਬੱਚਿਆਂ ਨੂੰ ਤਾਂ ਬਸ ਪਟਾਖਿਆਂ ਦੀ ਹੀ ਲੱਗੀ ਰਹਿੰਦੀ ਹੈ। ਕੋਈ ਅਨਾਰ ਚਲਾਉਂਦਾ ਹੈ , ਕੋਈ ਸੁਦਰਸ਼ਨ ਚੱਕਰ ਅਤੇ ਕੋਈ ਫੁੱਲਝੜੀ। ਚਾਰੇ ਪਾਸੇ ਲੋਕ ਮਿਠਾਈਆਂ ਖਾਂਦੇ, ਖੁਸ਼ੀਆਂ ਮਨਾਉਂਦੇ ਅਤੇ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ। ਕੁਝ ਲੋਕ ਇਸ ਪਵਿਤ੍ਰ ਰਾਤ ਨੂੰ ਜੂਆ ਖੇਡਦੇ ਅਤੇ । ਸ਼ਰਾਬ ਪੀਂਦੇ ਹਨ ਅਤੇ ਇਸ ਤਿਉਹਾਰ ਦੀ ਪਵਿਤੱਰਤਾ ਨੂੰ ਭੰਗ ਕਰਦੇ ਹਨ। ਇਸ ਤਰ੍ਹਾਂ ਦੇ ਲੋਕ ਇਨ੍ਹਾਂ ਤਿਉਹਾਰਾਂ ਦਾ ਮਹੱਤਵ ਘੱਟ ਕਰ ਦਿੰਦੇ ਹਨ ਅਤੇ ਆਪਣਾ ਵੀ ਦੀਵਾਲਾ ਕੱਢ ਲੈਂਦੇ ਹਨ।

ਸੁਤੰਤਰ ਭਾਰਤ ਦੇ ਹਰੇਕ ਨਾਗਰਿਕ ਦਾ ਇਹ ਪਹਿਲਾ ਕਰਤੱਵ ਹੈ ਕਿ ਉਹ ਇਹਨਾਂ ਤਿਉਹਾਰ ਨੂੰ ਪਵਿਤੱਰ ਢੰਗ ਨਾਲ ਮਨਾ ਕੇ ਇਹਨਾਂ ਨੂੰ ਸਥਿਰ ਬਣਾਈ ਰਖੇ । ਅਜਿਹਾ ਕਰਨ ਨਾਲ ਹੀ ਅਸੀਂ ਆਪਣੀ ਸੰਸਕ੍ਰਿਤੀ ਦੀ ਮਹਾਨ ਸੇਵਾ ਕਰ ਸਕਾਂਗੇ।

Punjabi Essay List

Essay on Holi in Punjabi

Essay on Dussehra in Punjabi

Essay on Eid in Punjabi

Essay on Diwali in Sanskrit

# Punjabi Essay on Diwali Festival # Diwali Essay in Punjabi # essay on Diwali festival in Punjabi language # paragraph on Diwali in Punjabi

ध्यान दें – प्रिय दर्शकों Essay on Diwali in Punjabi  आपको अच्छा लगा तो जरूर शेयर करे ।

1 thought on “ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language”

diwali the essay punjabi vich

Thank you very much

Leave a Comment Cancel Reply

Your email address will not be published. Required fields are marked *

Punjabiwiki.com

Diwali Essay In Punjabi

ਦਿਵਾਲੀ ਦਾ ਤਿਉਹਾਰ ਦਾ ਲੇਖ | Diwali Essay In Punjabi

Diwali Essay In Punjabi – ਅੱਜ ਦੇ ਲੇਖ ਵਿੱਚ, ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਦੀਵਾਲੀ ਲੇਖ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਤੁਹਾਨੂੰ ਦੀਵਾਲੀ ਦੇ ਤਿਉਹਾਰ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ, ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ, ਇਸਦਾ ਇਤਿਹਾਸ ਨਾਲ ਕੀ ਸਬੰਧ ਹੈ ਅਤੇ ਇਤਿਹਾਸ ਦੇ ਕਿਹੜੇ ਦੌਰ ਨਾ ਸੰਬੰਧ ਹੈ, ਵੈਸੇ ਦੀਵਾਲੀ ਬਾਰੇ ਭਾਰਤ ਦਾ ਹਰ ਵਿਅਕਤੀ ਜਾਣਦਾ ਹੈ ਪਰ ਫਿਰ ਵੀ ਅਸੀਂ ਇਹ ਪੋਸਟ ਬੱਚਿਆਂ ਲਈ ਲਿਖ ਰਹੇ ਹਾਂ।

ਦੀਵਾਲੀ ਲੇਖ ਪੰਜਾਬੀ ਵਿਚ | Diwali Essay In Punjabi

ਦੀਵਾਲੀ ਇੱਕ ਬਹੁਤ ਪੁਰਾਣਾ ਤਿਉਹਾਰ ਹੈ, ਇਹ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਅਤੇ ਇਹ ਤਿਉਹਾਰ ਹਿੰਦੂ ਧਰਮ ਨਾਲ ਜੁੜਿਆ ਹੋਇਆ ਹੈ, ਭਾਵੇਂ ਕਿ ਭਾਰਤ ਦੇਸ਼ ਵਿੱਚ ਬਹੁਤ ਸਾਰੇ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ, ਪਰ ਕੁਝ ਪ੍ਰਮੁੱਖ ਤਿਉਹਾਰ ਅਜਿਹੇ ਹਨ ਜਿਨ੍ਹਾਂ ਨੂੰ ਪੂਰਾ ਭਾਰਤ ਦੇਸ਼ ਇਕੱਠੇ ਮਨਾਉਂਦਾ ਹੈ। ਦੀਵਾਲੀ ਦਾ ਇਹ ਤਿਉਹਾਰ ਦਿੱਤਾ ਜਿਵੇ। ਇਹ ਤਿਉਹਾਰ ਪਹਿਲੀ ਵਾਰ ਸ਼੍ਰੀ ਰਾਮ ਦੇ 14 ਸਾਲਾਂ ਬਾਅਦ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿੱਚ ਮਨਾਇਆ ਗਿਆ ਸੀ। ਉਦੋਂ ਤੋਂ ਅੱਜ ਤੱਕ ਮਨਾਇਆ ਜਾਂਦਾ ਹੈ।

 ਦੋਸਤੋ, ਇਹ 5000 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸ਼੍ਰੀਰਾਮ ਨੂੰ ਉਨ੍ਹਾਂ ਦੇ ਪਿਤਾ ਨੇ 14 ਸਾਲ ਦਾ ਬਨਵਾਸ ਲਈ ਭੇਜਿਆ ਸੀ, ਸ਼੍ਰੀਰਾਮ ਦੇ ਨਾਲ ਮਾਤਾ ਸੀਤਾ ਅਤੇ ਸ਼੍ਰੀ ਲਕਸ਼ਮਣ ਵੀ 14 ਸਾਲ ਦਾ ਬਨਵਾਸ ਕੱਟਣ ਲਈ ਗਏ ਸਨ। ਰਾਵਣ ਦੁਆਰਾ ਸੀਤਾ ਅਤੇ ਫਿਰ ਸ਼੍ਰੀ ਰਾਮ ਦੁਆਰਾ ਰਾਵਣ ਦਾ ਕਤਲ, ਇਹ ਸਾਰੀਆਂ ਘਟਨਾਵਾਂ ਸ਼੍ਰੀ ਰਾਮ ਦੇ 14 ਸਾਲ ਦੇ ਬਨਵਾਸ ਦੇ ਦੌਰਾਨ ਵਾਪਰੀਆਂ, ਇਸ ਸਭ ਤੋਂ ਬਾਅਦ ਜਦੋਂ ਸ਼੍ਰੀ ਰਾਮ ਦੇ 14 ਸਾਲ ਦੇ ਬਨਵਾਸ ਪੂਰੇ ਹੋਏ ਸਨ।

 ਇਸ ਲਈ ਉਹ ਅਯੁੱਧਿਆ ਵਾਪਸ ਆ ਗਿਆ, ਉਸ ਸਮੇਂ ਅਯੁੱਧਿਆ ਦੇ ਲੋਕਾਂ ਨੇ, ( ਅਯੁੱਧਿਆ ਦੇ ਆਮ ਲੋਕਾਂ ) ਨੇ ਸ਼੍ਰੀ ਰਾਮ ਦੇ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿੱਚ ਪੂਰੇ ਅਯੁੱਧਿਆ ਨੂੰ ਦੀਪਕ ਨਾਲ਼ ਰੋਸ਼ਨ ਕਰ ਦਿੱਤਾ ਸੀ, ਉਦੋਂ ਤੋਂ ਹਰ ਸਾਲ ਇਹ ਤਿਉਹਾਰ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਖਾਸ ਗੱਲ ਇਹ ਹੈ ਕਿ ਸ਼੍ਰੀ ਰਾਮ ਦੇ ਸਮੇਂ ਸਿਰਫ ਦੀਵੇ ਜਗਾਏ ਜਾਂਦੇ ਸਨ, ਉਸ ਸਮੇਂ ਪਟਾਕੇ ਨਹੀਂ ਹੁੰਦੇ ਸਨ ਅਤੇ ਹਵਾ ਪ੍ਰਦੂਸ਼ਣ ਨਹੀਂ ਹੁੰਦਾ ਸੀ, ਲੋਕ ਦੀਵੇ ਜਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਸਨ।

ਕਿਸੀ ਹੋਰ ਪੋਸਟ ਵਿੱਚ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਦੀਵਾਲੀ ‘ਤੇ ਪਟਾਕੇ ਕਿਉਂ ਚਲਾਏ ਜਾਂਦੇ ਹਨ।ਅੱਜ ਦੇ ਸਮੇਂ ਵਿੱਚ ਹਰ ਸਾਲ ਦੀਵਾਲੀ ਪੂਰੇ ਭਾਰਤ ਵਿੱਚ ਪਟਾਕੇ ਚਲਾ ਕੇ, ਦੀਵੇ ਜਗਾ ਕੇ ਅਤੇ ਪੂਜਾ ਕਰਕੇ ਮਨਾਈ ਜਾਂਦੀ ਹੈ। ਭਾਰਤ ਵਿੱਚ ਹਰ ਧਰਮ ਦੇ ਲੋਕ ਦੀਵਾਲੀ ਨੂੰ ਮਨਾਉਂਦੇ ਹਨ ਪਰ ਅਪਣੇ ਵੱਖ-ਵੱਖ ਤਰੀਕਿਆਂ ਨਾਲ

ਨੋਟ ਕਰੋ – ਦੋਸਤੋ, ਇਹ ਸਾਡਾ ਦੀਵਾਲੀ ਦਾ ਪੰਜਾਬੀ ਵਿਚ ਲੇਖ ਸੀ, ਤੁਹਾਨੂੰ ਇਹ ਕਿਹੋ ਜਿਹਾ ਲੱਗਾ, ਕਮੈਂਟ ਕਰਕੇ ਸਾਨੂੰ ਦੱਸੋ ਅਤੇ ਜੇਕਰ ਤੁਸੀਂ ਕਿਸੇ ਹੋਰ ਤਿਉਹਾਰ ਬਾਰੇ ਜਾਣਨਾ ਚਾਹੁੰਦੇ ਹੋ ਜਾਂ ਕੋਈ ਜਾਣਕਾਰੀ ਜਾਣਨਾ ਚਾਹੁੰਦੇ ਹੋ ਜੋ ਤੁਹਾਨੂੰ ਪੰਜਾਬੀ ਭਾਸ਼ਾ ਵਿਚ ਨਹੀਂ ਮਿਲ ਰਿਹਾ,  ਸਾਨੂੰ ਈਮੇਲ ਕਰਕੇ ਦੱਸੋ, ਅਸੀਂ ਜਲਦੀ ਹੀ ਉਹ ਜਾਣਕਾਰੀ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਵਾਂਗੇ।

ਹੋਰ ਪੜੋ – 23 ਫਲਾ ਦੇ ਨਾਂ ਪੰਜਾਬੀ ਵਿੱਚ

 Punjabiwiki.com does not promote or support piracy of any kind. Piracy is a criminal offence under the Copyright Act of 1957. We further request you to refrain from participating in or encouraging piracy of any form

Leave a Comment Cancel reply

Save my name, email, and website in this browser for the next time I comment.

Punjabi Gyan

A web for Punjabi Grammar and Literature

ਦੀਵਾਲੀ ਦਾ ਤਿਉਹਾਰ ਲੇਖ | Diwali essay in punjabi

Diwali essay in punjabi

ਇਸ ਪੋਸਟ ਵਿਖੇ ਦੀਵਾਲੀ ਦਾ ਤਿਉਹਾਰ ਲੇਖ (Diwali essay in punjabi) ਬਾਰੇ ਜਾਣਕਾਰੀ ਦਿਤੀ ਗਈ ਹੈ ਇਸ ਲੇਖ ਵਿਖੇ ਦੀਵਾਲੀ ਦਾ ਲੇਖ claas 6,7,8,9,10 ਦੇ ਜਵਾਕਾਂ ਲਾਇ ਹੈ| ਦੀਵਾਲੀ ਦਾ ਲੇਖ ਪੰਜਾਬੀ diwali da lekh in punjabi, diwali 2023, diwali 2023 date

ਜਾਣ-ਪਛਾਣ ਦੀਵਾਲੀ ਦਾ ਤਿਉਹਾਰ (Diwali da Tyohar)

diwali image

ਦੀਵਾਲੀ ਦਾ ਤਿਉਹਾਰ ਭਾਰਤ ਦਾ ਸਭ ਵੱਡਾ ਤੇ ਪ੍ਰਮੁੱਖ ਤਿਉਹਾਰ ਹੈ। ਦੀਵਾਲੀ ਸਾਡੇ ਭਾਰਤ ਵਾਸੀਆਂ ਤੇ ਖਾਸ ਤੌਰ ਤੇ ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਹ ਦੁਸਹਿਰੇ ਤੋਂ 20 ਦਿਨ ਬਾਅਦ ਆਉਂਦਾ ਹੈ।

ਇਤਿਹਾਸਿਕ ਤੇ ਧਾਰਮਿਕ ਸੰਬੰਧ

ਦੀਵਾਲੀ ਦਾ ਤਿਉਹਾਰ (Diwali essay in punjabi) ਸਾਡੇ ਇਤਿਹਾਸ ਤੇ ਧਰਮ ਨਾਲ ਸੰਬੰਧ ਰਖਦਾ ਹੈ। ਹਿੰਦੂ ਇਹ ਦਿਨ ਮਨਾਉਦੇ ਹਨ ਕਿਉਂਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਵਨਵਾਸ ਕਟ ਕੇ ਤੇ ਰਾਵਣ ਨੂੰ ਮਾਰ ਕੇ ਲੰਕਾ ਤੇ ਜਿੱਤ ਪ੍ਰਾਪਤ ਕਰਕੇ ਅਯੁੱਧਿਆ ਵਾਪਸ ਆਏ ਸਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਲੋਕਾਂ ਨੇ ਦੇਸੀ ਘਿਉ ਦੇ ਦੀਵੇ ਬਾਲੇ। ਇਸ ਲਈ ਇਹ ਤਿਉਹਾਰ ਦੀਵੇਆਂ ਦੇ ਤਿਉਹਾਰ ਅਰਥਾਤ ‘ ਦੀਪਮਾਲਾ ‘ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਗੋਬਿੰਦ ਜੀ 52 ਰਾਜਿਆਂ ਸਮੇਤ ਗਵਾਲਿਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਹਰਿਮੰਦਰ ਸਾਹਿਬ ਆਏ ਸਨ। ਇਸ ਲਈ ਇਹ ਤਿਉਹਾਰ ਸਿੱਖਾਂ ਲਈ ਵੀ ਬਹੁਤ ਮਹੱਤਵ ਰੱਖਦਾ ਹੈ। ਆਰੀਆ ਸਮਾਜ ਦੇ ਸੰਸਥਾਪਕ ਸੁਆਮੀ ਦਯਾ ਨੰਦ ਜੀ ਤੇ ਜੈਨ ਧਰਮ ਦੇ ਆਗੂ ਮਹਾਵੀਰ ਜੀ ਇਸੇ ਦਿਨ ਜੋਤੀ ਜੋਤ ਸਮਾਏ ਸਨ।

ਸਫਾਈ ਦੀ ਪ੍ਰਥਾ

ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਆਪਣੇ ਘਰਾਂ ਦੀ ਸਫਾਈ ਕਰਨੀ ਆਰੰਭ ਕਰ ਦਿੰਦੇ ਹਨ। ਸਫਾਈ ਦੀ ਇਹ ਪ੍ਰਥਾ ਇਸ ਲਈ ਪ੍ਰਸਿੱਧ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿਚ ਜ਼ਿਆਦਾ ਸਫਾਈ ਹੁੰਦੀ ਹੈ, ਉਥੇ ਲਕਸ਼ਮੀ ਦਾ ਨਿਵਾਸ਼ ਹੁੰਦਾ ਹੈ। ਦੀਵਾਲੀ ਦੇ ਨੇੜੇ ਲੋਕ ਘਰਾਂ ਨੂੰ ਰੰਗ-ਰੋਗਨ ਕਰਵਾਉਂਦੇ ਹਨ ਤੇ ਖੱਡਾਂ-ਖੂੰਜਿਆਂ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਨ। ਕਈ ਲੋਕ ਨਵੇਂ ਬਰਤਨ ਤੇ ਕਪੜੇ ਦੀ ਖਰੀਦਦੇ ਹਨ।

ਦੀਵਾਲੀ ਤਿਉਹਾਰ ਦਾ ਦਿਨ

ਤਿਉਹਾਰ ਦੀਵਾਲੀ ਦੇ ਦਿਨ ਲੋਕ ਬੜੇ ਹੀ ਚਾਅ ਤੇ ਉਤਸਾਹ ਨਾਲ ਰਾਤ ਦੀਆਂ ਤਿਆਰੀਆਂ ਵਿਚ ਜੁੱਟ ਜਾਂਦੇ ਹਨ। ਬਜ਼ਾਰ ਜਾ ਕੇ ਖਰੀਦਰੀ ਕੀਤੀ ਜਾਂਦੀ ਹੈ। ਬਜ਼ਾਰ ਨਵੀਂ ਵਿਆਹੀ ਵਹੁਟੀ ਵਾਂਗ ਸਜਾਏ ਜਾਂਦੇ ਹਨ। ਲੋਕ ਕਈ ਤਰ੍ਹਾਂ ਮਠਿਆਈਆਂ ਤੇ ਪਟਾਕੇ ਖਰੀਦਦੇ ਹਨ। ਆਪਣੇ ਨਜ਼ਦੀਕੀ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਕਈ ਤਰ੍ਹਾਂ ਦੇ ਤੋਹਫੇ ਤੇ ਮਠਿਆਈਆਂ ਭੇਟ ਕੀਤੀਆਂ ਜਾਂਦੀਆਂ ਹਨ।

ਦੀਵਾਲੀ ਦੀ ਰਾਤ

ਦੀਵਾਲੀ ਦੀ ਰਾਤ ਦਾ ਨਜ਼ਾਰਾ ਕੁਝ ਹੋਰ ਹੀ ਹੁੰਦਾ ਹੈ। ਹਨੇ ਰਾ ਹੁੰਦੇ ਹੀ ਚਾਰੋਂ ਪਾਸੇ ਦੀਵੇ , ਮੋਮਬੱਤੀਆਂ ਤੇ ਬਿਜਲੀ ਦੇ ਬਲਬਾਂ ਦੀ ਰੋਸ਼ਨੀ ਇੰਜ ਫੈਲ ਜਾਂਦੀ ਹੈ ਮੰਨੋ ਦਿਨ ਚੜ ਆਇਆ ਹੋਵੇ। ਚਾਰੇ ਪਾਸੇ ਪਟਾਕਿਆ ਦੀ ਆਵਾਜ਼ ਸੁਣਾਈ ਦਿੰਦੀ ਹੈ। ਆਤਸ਼ਬਾਜੀ ਦਾ ਨਜ਼ਾਰਾ ਵੇਖਦੇ ਹੀ ਬਣਦਾ ਹੈ। ਚਾਰੋਂ ਪਾਸੇ ਰੌਣਕ ਹੁੰਦੀ ਹੈ। ਇੰਝ ਜਾਪਦਾ ਹੈ ਜਿਵੇਂ ਖੁਸ਼ੀ ਆਪ ਪਟਾਕਿਆ ਤੇ ਆਤਸ਼ਬਾਜੀ ਦਾ ਰੂਪ ਲੈ ਕੇ ਪ੍ਰਤੱਖ ਹੋ ਗਈ ਹੈ। ਹਰ ਬੰਦਾ ਖਿੜੇ ਮੱਥੇ ਹੱਸ ਕੇ ਮਿਲਦਾ ਹੈ। ਲੋਕ ਮੰਦਰ ਅਤੇ ਗੁਰਦਵਾਰਿਆਂ ਵਿਚ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ।

ਲਕਸ਼ਮੀ ਦੀ ਪੂਜਾ

ਹਿੰਦੂ ਧਰਮ ਅਨੁਸਾਰ ਇਸ ਦਿਨ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਨ। ਲੋਕਾਂ ਦਾ ਵਿਸ਼ਵਾਸ਼ ਹੈ ਕਿ ਜੇਕਰ ਲਕਸ਼ਮੀ ਮਾਤਾ ਦੀ ਪੂਜਾ ਮਗਰੋਂ ਘਰ ਦੇ ਬੂਹੇ ਬਾਰੀਆਂ ਖੁਲ੍ਹੇ ਰੱਖ ਦਿਉ ਤਾਂ ਲਕਸ਼ਮੀ ਅਰਥਾਤ ਧਨ ਦਾ ਘਰ ਵਿੱਚ ਨਿਵਾਸ ਹੁੰਦਾ ਹੈ।

ਦੀਵਾਲੀ ਦੇ ਤਿਓਹਾਰ ਦੀਆਂ ਕੁਝ ਬੁਰਾਈਆਂ

ਦੀਵਾਲੀ (Diwali essay in punjabi) ਦੇ ਇਸ ਸੋਹਣੇ ਤਿਉਹਾਰ ਦੇ ਨਾਲ ਕੁਝ ਬੁਰਾਈਆਂ ਵੀ ਜੁੜੀਆਂ ਹੋਈਆਂ ਹਨ। ਜਿਵੇਂ ਕਿ ਦੀਵਾਲੀ ਦੀ ਰਾਤ ਕੁਝ ਲੋਕ ਜੂਆ ਖੇਡਦੇ ਤੇ ਸ਼ਰਾਬ ਪੀਂਦੇ ਹਨ ਜੋ ਕਿ ਇਕ ਸਮਾਜਿਕ ਬੁਰਾਈ ਹੈ। ਇਸ ਤਰ੍ਹਾਂ ਦੀਆਂ ਗਲਤ ਰਸਮਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਦੀਵਾਲੀ ਵਾਲੇ ਦਿਨ ਪਟਾਕੇ ਵੀ ਇਸ ਤਰ੍ਹਾਂ ਦੇ ਚਲਾਉਣੇ ਚਾਹੀਦੇ ਹਨ ਜਿਸ ਨਾਲ ਕਿਸੇ ਨੂੰ ਕਿਸੇ ਤਰ੍ਹਾਂ ਦਾਵੀ ਨੁਕਸਾਨ ਨਾ ਹੋਵੇ।

ਅੰਮ੍ਰਿਤਸਰ ਦੀ ਦੀਵਾਲੀ (Amritsar di diwali)

ਭਾਵੇਂ ਭਾਰਤ ਦੇ ਹਰ ਕੋਨੇ ਵਿਚ ਦੀਵਾਲੀ ਬੜੀ ਧੂਮ ਧਾਮ ਤੇ ਜੋਸ਼ ਨਾਲ ਮਨਾਈ ਜਾਂਦੀ ਹੈ। ਪਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਦੀਵਾਲੀ ਖਾਸ ਤੌਰ ਤੇ ਪ੍ਰਸਿੱਧ ਹੈ।

amritsar diwali

ਅੰਮ੍ਰਿਤਸਰ ਦੀ ਦੀਵਾਲੀ ਬਾਰੇ ਕਿਹਾ ਜਾਂਦਾ ਹੈ ‘ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ । ਇਥੇ ਦੀ ਸਜਾਵਟ ਤੇ ਆਤਸ਼ਬਾਜੀ ਦਾ ਨਜ਼ਾਰਾ ਤਾਂ ਵੇਖਣ ਯੋਗ ਹੁੰਦਾ ਹੈ। ਲੋਕ ਦੂਰੋਂ ਚਲ ਕੇ ਇਸ ਮੌਕੇ ਤੇ ਖਾਸ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪੁੱਜਦੇ ਹਨ ਤੇ ਇੱਥੇ ਕੀਤੀ ਗਈ ਰੋਸ਼ਨਿਆਂ ਦੀ ਸਜਾਵਟ ਤੇ ਆਤਸ਼ਬਾਜੀ ਦਾ ਆਨੰਦ ਪ੍ਰਾਪਤ ਕਰਦੇ ਹਨ।

ਦੀਵਾਲੀ ਦਾ ਤਿਉਹਾਰ ਸਾਡੀ ਸਭਿਅਤਾ ਤੇ ਸਭਿਆਚਾਰ ਦੇ ਨਾਲ-ਨਾਲ ਸਾਡੀ ਰਾਸ਼ਟਰੀ ਏਕਤਾ ਦਾ ਵੀ ਪ੍ਰਤੀਕ ਹੈ। ਸਾਰੇ ਭਾਰਤਵਾਸੀ ਚਾਹੇ ਹਿੰਦੂ ਹੋਣ ਜਾਂ ਮੁਸਲਮਾਨ ਜਾਂ ਈਸਾਈ ਸਭ ਇਸ ਤਿਉਹਾਰ ਨੂੰ ਬੜੀ ਹੀ ਪਵਿੱਤਰਤਾ ਨਾਲ ਮਨਾਉਂਦੇ ਹਨ। ਧਰਮ ਤੇ ਕੌਮੀ ਏਕਤਾ ਦਾ ਪ੍ਰਤੀਕ ਇਹ ਤਿਉਹਾਰ ਸਦਾ ਸਭ ਲਈ ਖੁਸ਼ੀਆਂ ਤੇ ਤੰਦਰੁਸਤੀ ਲੈ ਕੇ ਆਉਂਦਾ ਰਹੇ।

ਰੱਖੜੀ ਦਾ ਤਿਉਹਾਰ 2023

ਉੱਤਰ- ਇਸ ਦਿਨ ਭਗਵਾਨ ਰਾਮ 14 ਸਾਲਾਂ ਦਾ ਵਨਵਾਸ ਕਟ ਕੇ ਵਾਪਸ ਅਯੋਧਿਆ ਆਏ ਸਨ|

ਉੱਤਰ – ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਗੋਬਿੰਦ ਜੀ 52 ਰਾਜਿਆਂ ਸਮੇਤ ਗਵਾਲਿਅਰ ਦੇ ਕਿਲ੍ਹੇ ਵਿਚੋਂ ਰਿਹਾ ਹੋ ਕੇ ਹਰਿਮੰਦਰ ਸਾਹਿਬ ਆਏ ਸਨ।

ਉੱਤਰ – ਹਰ ਸਾਲ ਕਾਰਤਿਕ ਅਮਵਸ਼ਆਂ ਨੂੰ ਮਨਾਇਆ ਜਾਂਦਾ ਹੈ|

1 thought on “ਦੀਵਾਲੀ ਦਾ ਤਿਉਹਾਰ ਲੇਖ | Diwali essay in punjabi”

  • Pingback: ਦੁਸਹਿਰੇ ਦਾ ਲੇਖ | Dashahare da lekh in punjabi | dashahara - Punjabi Gyan

Leave a comment Cancel reply

Save my name, email, and website in this browser for the next time I comment.

HindiVyakran

  • नर्सरी निबंध
  • सूक्तिपरक निबंध
  • सामान्य निबंध
  • दीर्घ निबंध
  • संस्कृत निबंध
  • संस्कृत पत्र
  • संस्कृत व्याकरण
  • संस्कृत कविता
  • संस्कृत कहानियाँ
  • संस्कृत शब्दावली
  • Group Example 1
  • Group Example 2
  • Group Example 3
  • Group Example 4
  • संवाद लेखन
  • जीवन परिचय
  • Premium Content
  • Message Box
  • Horizontal Tabs
  • Vertical Tab
  • Accordion / Toggle
  • Text Columns
  • Contact Form
  • विज्ञापन

Header$type=social_icons

  • commentsSystem

ਦੀਵਾਲPunjabi Essay on "Diwali Festival", “ਦੀਵਾਲੀ ਦਾ ਤਿਉਹਾਰ ਦਾ ਲੇਖ”, “Diwali Da Lekh Punjabi Vich”, Essay for Class 5, 6, 7, 8, 9 and 10

Essay on Diwali Festival in Punjabi Language : In this article, we are providing  ਦੀਵਾਲੀ ਦਾ ਤਿਉਹਾਰ ਦਾ ਲੇਖ  for students. Diwali Da Lekh Pu...

Punjabi Essay on "Diwali Festival", “ਦੀਵਾਲੀ ਦਾ ਤਿਉਹਾਰ ਦਾ ਲੇਖ”, “Diwali Da Lekh Punjabi Vich”, Essay for Class 5, 6, 7, 8, 9 and 10

ਸਾਡੇ ਦੇਸ਼ ਭਾਰਤ ਅੰਦਰ ਤਿਉਹਾਰ ਜਿੰਨੇ ਖੁਸ਼ੀ ਨਾਲ ਮਨਾਏ ਜਾਂਦੇ ਹਨ ਉਨੇ ਕਿਸੇ ਦੂਜੇ ਦੇਸ ਵਿੱਚ ਨਹੀਂ ਮਨਾਏ ਜਾਂਦੇ । ਦੀਵਾਲੀ ਸਾਰੇ ਭਾਰਤ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ । 

ਕਤੱਕ ਦੀ ਹਨੇਰੀ ਰਾਤ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ । ਦੀਵਾਲੀ ਦੁਸ਼ਹਿਰੇ ਤੋਂ ਠੀਕ 20 ਦਿਨ ਪਿੱਛੋਂ ਮਨਾਈ ਜਾਂਦੀ ਹੈ । ਇਸ ਦਿਨ ਹੀ ਅਯੁੱਧਿਆ ਦੇ ਰਾਜਾ ਸੀ ਰਾਮ ਚੰਦਰ ਜੀ ਚੌਦਾ ਵਰਿਆਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਿੱਚ ਵਾਪਸ ਆਏ ਸਨ ਇਸ ਕਰਕੇ ਅਯੁੱਧਿਆ ਵਾਸੀਆਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਘਿਉ ਦੇ ਦੀਵੇ ਬਾਲੇ ਸਨ । 

ਜੈਨੀਆਂ ਦੇ ਗੁਰੂ ਮਹਾਵੀਰ ਜੀ ਨੂੰ ਇਸ ਦਿਨ ਨਿਰਵਾਨ ਪ੍ਰਾਪਤ ਹੋਇਆ ਸੀ । ਇਸ ਕਰਕੇ ਜੈਨੀ ਲੋਕ ਦੀਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ ।

ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਪਹਾੜੀ ਰਾਜਿਆਂ ਨੂੰ ਛਡਾਇਆ ਸੀ ਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਪਹੁੰਚੇ ਸਨ । ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ ।

ਦੀਵਾਲੀ ਵਾਲੇ ਦਿਨ ਭਾਰਤ ਦੇ ਹਰ ਸ਼ਹਿਰ ਪਿੰਡ ਵਿੱਚ ਬਹੁਤ ਚਹਿਲ ਪਹਿਲ ਹੁੰਦੀ ਹੈ ਚਾਰੋ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਹਨ । ਲੋਕੀ ਦੀਵਾਲੀ ਤੋਂ ਠੀਕ ਮਹੀਨਾ ਪਹਿਲਾਂ ਆਪਣੇ ਘਰਾਂ ਦੀ ਸਾਫ਼ ਸਫ਼ਾਈ ਤੇ ਰੰਗ ਰੋਗਨ ਕਰਾਉਣਾ ਬਰੂ ਕਰ ਦਿੰਦੇ ਹਨ। ਉਹ ਵਿਸ਼ੇਸ਼ ਤੌਰ ਤੇ ਆਪਣੇ ਘਰਾਂ ਨੂੰ ਰੰਗ ਬਿਰੰਗੀ ਬਿਜਲੀ ਦੀ ਲਾਈਟਾਂ ਨਾਲ ਸਜਾਉਂਦੇ ਹਨ । 

ਦੀਵਾਲੀ ਤਾਂ ਅੰਮ੍ਰਿਤਸਰ ਦੀ ਕਾਫੀ ਮਸ਼ਹੂਰ ਮੰਨੀ ਗਈ ਹੈ । ਸ਼ਾਮ ਨੂੰ ਹਰਿਮੰਦਰ ਸਾਹਿਬ ਵਿਖੇ ਹੁੰਦੀ ਦੀਪਮਾਲਾ ਨੂੰ ਵੇਖਣ ਲਈ ਸਾਰੇ ਸੰਸਾਰ 'ਭਰ ਵਿੱਚੋਂ ਲੋਕ ਆਉਂਦੇ ਹਨ । ਸਰੋਵਰ ਦੇ ਚਾਰੇ ਪਾਸੇ ਜਗਦੇ ਹੋਏ ਦੀਵਿਆਂ ਦਾ ਨਜ਼ਾਰਾ ਇੱਕ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਹੈ ।

ਦੀਵਾਲੀ ਭਾਵੇਂ ਕਿ ਰਾਤ ਨੂੰ ਮਨਾਈ ਜਾਂਦੀ ਹੈ ਲੇਕਿਨ ਲੋਕਾਂ ਦੇ ' ਵਿੱਚ ਇਸ ਨੂੰ ਮਨਾਉਣ ਦਾ ਚਾਅ,ਸਵੇਰ ਤੋਂ ਹੀ ਹੁੰਦਾ ਹੈ । ਲੋਕ ਬਾਜ਼ਾਰਾਂ ਵਿੱਚ ਮਠਿਆਈ, ਆਤਿਸ਼ਬਾਜੀ ਖਰੀਦਦੇ ਹਨ । ਇਸ ਦਿਨ ਆਪਣੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਨੂੰ ਇਸ ਦਿਨ ਮਿਠਾਈ ਦੇ ਡਿੱਬੇ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਨ । ਰਾਤ ਨੂੰ ਲੋਕ ਲੱਛਮੀ ਦੀ ਪੂਜਾ ਕਰਦੇ* ਹਨ ਤੇ ਉਹਨਾਂ ਦਾ ਵਿਚਾਰ ਜੇਕਰ ਰਾਤ ਨੂੰ ਘਰ ਦੇ ਦਰਵਾਜੇ ਖਿੜਕੀਆਂ ਖੁੱਲ੍ਹੀਆਂ ਰੱਖ ਕੇ ਸੈਵਾਂਗੇ ਤਾਂ ਲੱਛਮੀ ਉਹਨਾਂ ਦੇ ਘਰ ਜਰੂਰ ਆਵੇਗੀ । ਕਈ ਲੋਕ ਇਸ ਦਿਨ ਜੁਆ ਵੀ ਖੇਡਦੇ ਹਨ ਜਿਹੜੀ ਕਿ ਬਹੁਤ ਹੀ ਮਾੜੀ ਆਦਤ ਹੈ ।

ਇਹ ਤਿਉਹਾਰ ਲੋਕਾਂ ਵਿੱਚ ਆਪਸ ਅੰਦਰ ਪ੍ਰੇਮ ਪਿਆਰ ਵਧਾਉਂਦਾ ਹੈ ਤੇ ਨਵੀਂ ਸਾਂਝ ਪੈਦਾ ਕਰਦਾ ਹੈ ।

Twitter

Advertisement

Put your ad code here, 100+ social counters$type=social_counter.

  • fixedSidebar
  • showMoreText

/gi-clock-o/ WEEK TRENDING$type=list

  • गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...

' border=

  • दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...

RECENT WITH THUMBS$type=blogging$m=0$cate=0$sn=0$rm=0$c=4$va=0

  • 10 line essay
  • 10 Lines in Gujarati
  • Aapka Bunty
  • Aarti Sangrah
  • Akbar Birbal
  • anuched lekhan
  • asprishyata
  • Bahu ki Vida
  • Bengali Essays
  • Bengali Letters
  • bengali stories
  • best hindi poem
  • Bhagat ki Gat
  • Bhagwati Charan Varma
  • Bhishma Shahni
  • Bhor ka Tara
  • Boodhi Kaki
  • Chandradhar Sharma Guleri
  • charitra chitran
  • Chief ki Daawat
  • Chini Feriwala
  • chitralekha
  • Chota jadugar
  • Claim Kahani
  • Dairy Lekhan
  • Daroga Amichand
  • deshbhkati poem
  • Dharmaveer Bharti
  • Dharmveer Bharti
  • Diary Lekhan
  • Do Bailon ki Katha
  • Dushyant Kumar
  • Eidgah Kahani
  • Essay on Animals
  • festival poems
  • French Essays
  • funny hindi poem
  • funny hindi story
  • German essays
  • Gujarati Nibandh
  • gujarati patra
  • Guliki Banno
  • Gulli Danda Kahani
  • Haar ki Jeet
  • Harishankar Parsai
  • hindi grammar
  • hindi motivational story
  • hindi poem for kids
  • hindi poems
  • hindi rhyms
  • hindi short poems
  • hindi stories with moral
  • Information
  • Jagdish Chandra Mathur
  • Jahirat Lekhan
  • jainendra Kumar
  • jatak story
  • Jayshankar Prasad
  • Jeep par Sawar Illian
  • jivan parichay
  • Kashinath Singh
  • kavita in hindi
  • Kedarnath Agrawal
  • Khoyi Hui Dishayen
  • Kya Pooja Kya Archan Re Kavita
  • Madhur madhur mere deepak jal
  • Mahadevi Varma
  • Mahanagar Ki Maithili
  • Main Haar Gayi
  • Maithilisharan Gupt
  • Majboori Kahani
  • malayalam essay
  • malayalam letter
  • malayalam speech
  • malayalam words
  • Mannu Bhandari
  • Marathi Kathapurti Lekhan
  • Marathi Nibandh
  • Marathi Patra
  • Marathi Samvad
  • marathi vritant lekhan
  • Mohan Rakesh
  • Mohandas Naimishrai
  • MOTHERS DAY POEM
  • Narendra Sharma
  • Nasha Kahani
  • Neeli Jheel
  • nursery rhymes
  • odia letters
  • Panch Parmeshwar
  • panchtantra
  • Parinde Kahani
  • Paryayvachi Shabd
  • Poos ki Raat
  • Portuguese Essays
  • Punjabi Essays
  • Punjabi Letters
  • Punjabi Poems
  • Raja Nirbansiya
  • Rajendra yadav
  • Rakh Kahani
  • Ramesh Bakshi
  • Ramvriksh Benipuri
  • Rani Ma ka Chabutra
  • Russian Essays
  • Sadgati Kahani
  • samvad lekhan
  • Samvad yojna
  • Samvidhanvad
  • Sandesh Lekhan
  • sanskrit biography
  • Sanskrit Dialogue Writing
  • sanskrit essay
  • sanskrit grammar
  • sanskrit patra
  • Sanskrit Poem
  • sanskrit story
  • Sanskrit words
  • Sara Akash Upanyas
  • Savitri Number 2
  • Shankar Puntambekar
  • Sharad Joshi
  • Shatranj Ke Khiladi
  • short essay
  • spanish essays
  • Striling-Pulling
  • Subhadra Kumari Chauhan
  • Subhan Khan
  • Suchana Lekhan
  • Sudha Arora
  • Sukh Kahani
  • suktiparak nibandh
  • Suryakant Tripathi Nirala
  • Swarg aur Prithvi
  • Tasveer Kahani
  • Telugu Stories
  • UPSC Essays
  • Usne Kaha Tha
  • Vinod Rastogi
  • Vrutant lekhan
  • Wahi ki Wahi Baat
  • Yahi Sach Hai kahani
  • Yoddha Kahani
  • Zaheer Qureshi
  • कहानी लेखन
  • कहानी सारांश
  • तेनालीराम
  • मेरी माँ
  • लोककथा
  • शिकायती पत्र
  • सूचना लेखन
  • हजारी प्रसाद द्विवेदी जी
  • हिंदी कहानी

RECENT$type=list-tab$date=0$au=0$c=5

Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.

  • अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...

' border=

Join with us

Footer Logo

Footer Social$type=social_icons

  • loadMorePosts
  • relatedPostsText
  • relatedPostsNum
  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay on "Diwali", "ਦਿਵਾਲੀ " Punjabi Paragraph-Lekh-Speech for Class 8, 9, 10, 11, 12 Students.

ਦਿਵਾਲੀ  diwali.

diwali the essay punjabi vich

ਦਿਵਾਲੀ ਸ਼ਬਦ ‘ਦੀਪਾਵਲੀ' ਤੋਂ ਬਣਿਆ ਹੈ। 'ਦੀਪਾਵਲੀ ਦਾ ਅਰਥ ਹੈ, ਦੀਵਿਆਂ ਦੀ ਕਤਾਰ। ਕੱਤਕ ਦੀ ਮੱਸਿਆ ਦੀ ਘੁੱਪ ਹਨੇਰੀ ਰਾਤ ਨੂੰ ਅਣਗਿਣਤ ਦੀਵੇ ਜਗਾ ਕੇ ਰੋਸ਼ਨੀ ਕੀਤੀ ਜਾਂਦੀ ਹੈ, ਇਸ ਲਈ ਇਹ ਰੋਸ਼ਨੀ ਦਾ ਤਿਉਹਾਰ ਹੈ। ਦਸਹਿਰੇ ਤੋਂ ਉੱਨੀ ਦਿਨ ਪਿੱਛੋਂ ਦਿਵਾਲੀ ਮਨਾਈ ਜਾਂਦੀ ਹੈ। ਤਦ ਤੱਕ ਸਰਦੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਸਾਉਣੀ ਦੀ ਫ਼ਸਲ ਵੀ ਘਰ ਆ ਜਾਂਦੀ ਹੈ। ਇਹ ਸਾਰੇ ਕਿਸਾਨਾਂ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ। 

ਪਿਛੋਕੜ

ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਣਬਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ। ਲੋਕਾਂ ਨੇ ਉਹਨਾਂ ਦੇ ਸੁਆਗਤ ਵਿੱਚ ਦੀਪ-ਮਾਲਾ ਕੀਤੀ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਇਸੇ ਦਿਨ ਪੁੱਜੇ ਸਨ। ਇਸ ਲਈ ਲੋਕਾਂ ਨੇ ਦੀਪ-ਮਾਲਾ ਕਰਕੇ ਖੁਸ਼ੀ ਮਨਾਈ ਸੀ। 

ਤਿਉਹਾਰ ਦੀ ਤਿਆਰੀ

ਦਿਵਾਲੀ ਨੂੰ ਮਨਾਉਣ ਦੀ ਤਿਆਰੀ ਦਿਵਾਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਲੋਕ ਆਪਣੇ ਘਰਾਂ ਦੀ ਸਫ਼ਾਈ ਕਰਕੇ ਉਹਨਾਂ ਨੂੰ ਸਫ਼ੈਦੀ ਅਤੇ ਰੰਗ-ਰੋਗਨ ਨਾਲ ਸ਼ਿੰਗਾਰਦੇ ਹਨ। ਪਿੰਡਾਂ ਵਿੱਚ ਕੋਠਿਆਂ ਨੂੰ ਵੀ ਲਿੰਬ-ਪੋਚ ਕੇ ਸਜਾਇਆ ਜਾਂਦਾ ਹੈ। ਇਸ ਤਰ੍ਹਾਂ ਪਿੰਡ ਅਤੇ ਸ਼ਹਿਰ ਉੱਜਲੇ-ਉੱਜਲੇ ਜਾਪਣ ਲੱਗ ਪੈਂਦੇ ਹਨ। ਦਿਵਾਲੀ ਦਾ ਤਿਉਹਾਰ ਵਪਾਰੀ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਦੁਕਾਨਦਾਰ ਇਸ ਦਿਨ ਜਿੱਥੇ ਨਵੇਂ ਵਹੀ-ਖਾਤੇ ਖੋਲ੍ਹਦੇ ਹਨ, ਉੱਥੇ ਉਹ ਆਪਣੀਆਂ ਦੁਕਾਨਾਂ ਨੂੰ ਕਈ ਢੰਗਾਂ ਨਾਲ ਸਜਾਉਂਦੇ ਵੀ ਹਨ। ਬਜ਼ਾਰਾਂ ਵਿੱਚ ਦੁਕਾਨਾਂ ਉੱਪਰ ਭਾਂਤ-ਭਾਂਤ ਦੇ ਸਮਾਨ ਦੀ ਨੁਮਾਇਸ ਜਿਹੀ ਲੱਗੀ ਹੁੰਦੀ ਹੈ ਜਿਹੜੀ ਗਾਹਕਾਂ ਦਾ ਧਿਆਨ ਬਦੋ-ਬਦੀ ਆਪਣੇ ਵੱਲ ਖਿੱਚਦੀ ਹੈ। 

ਬਜ਼ਾਰਾਂ ਦੀ ਰੌਣਕ

ਦਿਵਾਲੀ ਮਨਾਉਣ ਲਈ ਮਿਠਿਆਈ ਅਤੇ ਆਤਸ਼ਬਾਜ਼ੀ ਦਾ ਵਿਸ਼ੇਸ਼ ਪ੍ਰਯੋਗ ਹੁੰਦਾ ਹੈ। ਹਲਵਾਈ ਭਾਂਤ-ਭਾਂਤ ਦੀਆਂ ਮਿਠਿਆਈਆਂ ਬਣਾ ਕੇ ਕਈ ਦਿਨ ਪਹਿਲਾਂ ਹੀ ਆਪਣੀਆਂ ਦੁਕਾਨਾਂ ਨੂੰ ਸਜਾਉਣਾ ਸ਼ੁਰੂ ਕਰ ਦਿੰਦੇ ਹਨ। ਆਤਸ਼ਬਾਜ਼ੀ ਦਾ ਸਮਾਨ ਤਾਂ ਦੁਕਾਨਾਂ ਤੋਂ ਬਿਨਾਂ ਬਾਹਰ ਖੁੱਲ੍ਹੀਆਂ ਸੜਕਾਂ 'ਤੇ ਵੀ ਸਜਾਇਆ ਜਾਂਦਾ ਹੈ। ਦਿਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਇਸ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਜ਼ਾਰਾਂ ਵਿੱਚ ਮਿਠਿਆਈ, ਆਤਸ਼ਬਾਜ਼ੀ ਆਦਿ ਖ਼ਰੀਦਦੇ ਹਨ। ਕਈ ਆਪਣੇ ਸੁਨੇਹੀਆਂ ਨੂੰ ਮਿਠਿਆਈਆਂ ਦੇ ਡੱਬੇ ਭੇਟ ਕਰਕੇ ਸੁੱਭ-ਇੱਛਾਵਾਂ ਦਿੰਦੇ ਹਨ। ਕਈ ਥਾਂਵਾਂ 'ਤੇ ਵਿਸ਼ੇਸ ਮੇਲੇ ਵੀ ਲੱਗਦੇ ਹਨ। 

ਪਟਾਕੇ ਅਤੇ ਰੋਸ਼ਨੀ 

ਦਿਵਾਲੀ ਵਾਲੇ ਦਿਨ ਸ਼ਾਮ ਤੋਂ ਹੀ ਪਟਾਕਿਆਂ ਦੀ ਠਾਹ-ਠਾਹ ਸੁਣਾਈ ਦੇਣ ਲੱਗ ਪੈਂਦੀ ਹੈ। ਲੋਕ ਆਪਣੇ ਘਰਾਂ ਦੇ ਬਨੇਰਿਆਂ ਅਤੇ ਬੂਹਿਆਂ ਉੱਤੇ ਮੋਮਬੱਤੀਆਂ ਅਤੇ ਦੀਵੇ ਬਾਲਦੇ ਹਨ। ਕਈ ਲੋਕ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਜਗਾ ਕੇ ਦਿਵਾਲੀ ਦੀ ਰੋਸ਼ਨੀ ਕਰਦੇ ਹਨ। ਕੁਝ ਲੋਕ ਲੱਛਮੀ ਦੀ ਪੂਜਾ ਵੀ ਕਰਦੇ ਹਨ। 

ਅੰਮ੍ਰਿਤਸਰ ਦੀ ਦਿਵਾਲੀ 

ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਸ਼ੇਸ਼ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਾਤ ਨੂੰ ਹਰਿਮੰਦਰ ਸਾਹਿਬ ਅਤੇ ਇਸ ਦਾ ਸਰੋਵਰ ਵਿਚਲਾ ਜਗਮਗ ਕਰਦਾ ਅਕਸ ਮਨਮੋਹ ਦ੍ਰਿਸ਼ ਪੇਸ਼ ਕਰਦਾ ਹੈ। ਲੋਕ ਦੂਰ ਦੁਰਾਡਿਓ ਇਸ ਦਿਨ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। 

ਸਾਫ਼-ਸਫ਼ਾਈ ਅਤੇ ਰੰਗ-ਰੋਗਨ 

ਦਿਵਾਲੀ ਤੋਂ ਬਾਅਦ ਭਾਰਤ ਵਿੱਚ ਸਰਦੀ ਦੀ ਰੁੱਤ ਅਰੰਭ ਹੋ ਜਾਂਦੀ ਹੈ। ਲੋਕ ਬਾਹਰ ਸੌਣ ਦੀ ਬਜਾਏ ਅੰਦਰ ਸੌਣਾ ਸ਼ੁਰੂ ਕਰਦੇ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਘਰਾਂ ਦੀ ਸਫ਼ਾਈ ਚੰਗੀ ਤਰ੍ਹਾਂ ਕੀਤੀ ਜਾਵੇ। ਦਿਵਾਲੀ ਮਨਾਉਣ ਦੇ ਬਹਾਨੇ ਘਰਾਂ ਵਿੱਚ ਸਫ਼ੈਦੀ ਹੋ ਜਾਂਦੀ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਾਣੂਆਂ ਦਾ ਖਾਤਮਾ ਹੋ ਜਾਂਦਾ ਹੈ। ਕਹਿੰਦੇ ਹਨ ਕਿ ਦਿਵਾਲੀ 'ਤੇ ਕੀਤੀ ਜਾਂਦੀ ਰੋਸ਼ਨੀ ਨਾਲ਼ ਵੀ ਕਈ ਬਿਮਾਰੀਆਂ ਦੇ ਕੀਟਾਣੂ ਮਰ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਦਿਵਾਲੀ ਦੇ ਮੌਕੇ 'ਤੇ ਚਲਾਏ ਜਾਂਦੇ ਪਟਾਕਿਆਂ ਦੀਆਂ ਅਵਾਜ਼ਾਂ ਨਾਲ ਸੱਪ ਵਰਗੇ ਜੀਵ ਵੀ ਡਰ ਕੇ ਵੱਸੋਂ ਤੋਂ ਦੂਰ ਚਲੇ ਜਾਂਦੇ ਹਨ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦਿਵਾਲੀ ਤੋਂ ਬਾਅਦ ਸੱਪ ਨਹੀਂ ਨਿਕਦੇ। 

ਕੁਝ ਬੁਰੇ ਪ੍ਰਭਾਵ

ਦਿਵਾਲੀ ਨੂੰ ਕਈ ਲੋਕ ਠੀਕ ਢੰਗ ਨਾਲ ਨਹੀਂ ਮਨਾਉਂਦੇ। ਉਹ ਇਸ ਦਿਨ ਸ਼ਰਾਬ ਪੀਂਦੇ ਹਨ ਅਤੇ ਜੂਏ ਵਰਗੀਆਂ ਭੈੜੀਆਂ ਖੇਡਾਂ ਖੇਡਦੇ ਹਨ। ਕਈ ਵਾਰ ਲੜਾਈ-ਝਗੜੇ ਹੋ ਜਾਂਦੇ ਹਨ ਜਿਸ ਕਾਰਨ ਦਿਵਾਲੀ ਦੀ ਖੁਸ਼ੀ ਗ਼ਮੀ ਵਿੱਚ ਬਦਲ ਜਾਂਦੀ ਹੈ। ਬੇਪਰਵਾਹੀ ਨਾਲ਼ ਚਲਾਈ ਆਤਸ਼ਬਾਜ਼ੀ ਕਾਰਨ ਕਈ ਵਾਰ ਅੱਗ ਲੱਗ ਜਾਂਦੀ ਹੈ। ਕਈ ਵਾਰੀ ਕਿਸੇ ਦਾ ਹੱਥ-ਮੂੰਹ ਵੀ ਸੜ ਜਾਂਦਾ ਹੈ। ਕਈ ਲੋਕ ਆਤਸ਼ਬਾਜ਼ੀ ਆਦਿ 'ਤੇ ਫ਼ਜ਼ੂਲ ਪੈਸਾ ਖਰਚ ਕਰਦੇ ਹਨ। ਕਈ ਵਾਧੂ ਦਿਖਾਵਾ ਕਰਨ ਲਈ ਬਿਜਲੀ ਬਹੁਤ ਬਾਦੇ ਹਨ ਜਿਸ ਕਾਰਨ ਕੌਮੀ ਨੁਕਸਾਨ ਵੀ ਹੁੰਦਾ ਹੈ। 

ਚੰਗਾ ਸੁਨੇਹਾ

ਦਿਵਾਲੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਵਧਾਉਣ ਵਿੱਚ ਬੜਾ ਸਹਾਇਕ ਹੋ ਸਕਦਾ ਹੈ। ਇਸ ਦਿਨ ਆਪਸੀ ਵਿਤਕਰੇ ਭੁੱਲ ਕੇ ਹਰ ਇੱਕ ਨਾਲ਼ ਮੇਲ-ਮਿਲਾਪ ਕਰਨਾ ਚਾਹੀਦਾ ਹੈ। ਆਤਸ਼ਬਾਜ਼ੀ ਅਤੇ ਮਿਠਿਆਈ ਉੱਪਰ ਫਜ਼ੂਲ ਪੈਸਾ ਖ਼ਰਚ ਕਰਨ ਦੀ ਬਜਾਏ ਅਜਿਹੇ ਮਨੋਰਥਾਂ ਲਈ ਖ਼ਰਚ ਕਰਨਾ ਚਾਹੀਦਾ ਹੈ ਜਿਸ ਨਾਲ ਬਹੁਤੇ ਲੋਕਾਂ ਦਾ ਭਲਾ ਹੋਵੇ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

10 Lines on Diwali in Punjabi | ਦੀਵਾਲੀ ਤੇ ਪੰਜਾਬੀ ਵਿੱਚ 10 ਵਾਕ

10 Lines on Diwali in Punjabi

10 Simple Lines on Diwali in Punjabi | Diwali te Punjabi vich 1O Lines | 10 ਨੱਕ ਦੀਵਾਲੀ ਤੇ ਪੰਜਾਬੀ ਵਿੱਚ ਦੀਵਾਲੀ ਤੇ

ਪੰਜਾਬੀ ਸਟੋਰੀ ਵਿੱਚ ਤੁਹਾਡਾ ਸਵਾਗਤ ਹੈ। ਇਸ ਪੋਸਟ ਵਿੱਚ ਤੁਸੀਂ 10 ਵਾਕ ਦੀਵਾਲੀ ਤੇ ਪੰਜਾਬੀ ਵਿੱਚ , 10 Lines on Diwali Festival in Punjabi ,A Few Short Simple Lines on Diwali festival for Kids, 10 Lines, & Short Essay for Students for classes 1,2,3,4,5,6,7,8 PSEB and CBSE ਪੜੋਂਗੇ।

10 Lines Essay on Diwali in Punjabi

1. ਦੀਵਾਲੀ ( Diwali ) ਹਿੰਦੂ ਧਰਮ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੈ।

2.ਇਹ ( Diwali )ਤਿਉਹਾਰ ਦੁਸਹਿਰੇ( Dussehra ) ਤੋਂ ਠੀਕ 20 ਦਿਨ ਬਾਅਦ ਆਉਂਦਾ ਹੈ।

3.ਇਸ ਦਿਨ ਭਗਵਾਨ ਸ਼੍ਰੀ ਰਾਮ 14 ਸਾਲ ਦਾ ਬਨਵਾਸ ਪੂਰਾ ਕਰਕੇ ਅਯੁੱਧਿਆ ਵਿੱਚ ਆਪਣੇ ਘਰ ਆਏ ਸਨ।

4.ਇਸ ਤਿਉਹਾਰ( Diwali ) ਨੂੰ ਦੀਵਿਆਂ ਦਾ ਤਿਉਹਾਰ( Festival of Lights ) ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਹਰ ਘਰ ਵਿੱਚ ਦੀਵੇ ਜਗਾਏ ਜਾਂਦੇ ਹਨ। ਦੀਵਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦਾ ਹੈ। ਦੀਵੇ ਜਗਾਉਣ ਨਾਲ ਵਾਤਾਵਰਨ ਵੀ ਸ਼ੁੱਧ ਹੁੰਦਾ ਹੈ।

5.ਦੀਵਾਲੀ ( Diwali ) ‘ਤੇ ਸਾਰੇ ਬੱਚੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਹਨ।

6.ਇਸ ਤਿਉਹਾਰ ਦਾ ਦੂਜਾ ਨਾਂ ‘ਦੀਪਾਵਲੀ’ ( Deepavali ) ਹੈ, ਜਿਸਦਾ ਅਰਥ ਹੈ “ਦੀਵਿਆਂ ਦੀ ਕਤਾਰ”।

7.ਅਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ‘ਤੇ ਇੱਕ ਵੱਡੀ ਰੰਗੋਲੀ ਬਣਾਉਂਦੇ ਹਾਂ।

8.ਅਸੀਂ ਇਸ ਦਿਨ ਕੁਝ ਪਟਾਕੇ ਵੀ ਸਾੜਦੇ ਹਾਂ।

9.ਇਸ ਦਿਨ ਲੋਕ ਦੇਵੀ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀਆਂ ਨਵੀਆਂ ਮੂਰਤੀਆਂ ਖਰੀਦਦੇ ਹਨ।

10.ਇਹ ਤਿਉਹਾਰ ( Diwali ) ਹਰ ਕਿਸੇ ਨੂੰ ਖੁਸ਼ੀ ਮਹਿਸੂਸ ਕਰਵਾਉਂਦਾ ਹੈ।

ਉਮੀਦ ਹੈ ਇਸ ਪੋਸਟ ਵਿੱਚ ਦਿੱਤਾ ਗਿਆ ਦੀਵਾਲੀ ਤੇ 10 ਲਾਈਨਾਂ ਦਾ ਲੇਖ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਨੂੰ ਸ਼ੇਅਰ ਜ਼ਰੂਰ ਕਰੋ।

ਹੋਰ ਵੀ ਪੜ੍ਹੋ :-

ਦੀਵਾਲੀ | Diwali

10 Lines on Diwali in Punjabi – ਪੰਜਾਬੀ ਵਿਚ ਦੀਵਾਲੀ ‘ਤੇ 10 ਲਾਈਨਾਂ

Related Posts

Akbar birbal punjabi kahani – ਹਰਾ ਘੋੜਾ.

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

Punjabi Application : ਮਾਪਿਆਂ ਦੁਆਰਾ ਸਕੂਲ ਵਿੱਚ ਦਾਖਲੇ ਲਈ ਅਰਜ਼ੀ ਪੰਜਾਬੀ ਵਿੱਚ।

ISRO Free Certificate Courses

ISRO Free Certificate Online Course in Remote Sensing

Leave a comment cancel reply.

Save my name, email, and website in this browser for the next time I comment.

Punjabi Status & Thoughts

  • Hindi Movies
  • _Multi DropDown
  • __DropDown 1
  • __DropDown 2
  • __DropDown 3
  • _ShortCodes
  • _Error Page
  • Documentation
  • Punjabi Movies

Diwali Essay in Punjabi ਦੀਵਾਲੀ ਤੇ ਪੰਜਾਬੀ ਲੇਖ

In this lesson friends we describe Diwali festival this is most important and special festival everyone enjoy this festival. On this day everyone looks happy. This is Hindus festival and also have Sikh people festival. So below paragraph we describe everyone about Diwali festival in Punjabi Language.

diwali the essay punjabi vich

ਦੀਵਾਲੀ , ਜਿਸ ਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ , ਭਾਰਤ ਵਿੱਚ ਅਤੇ ਵਿਸ਼ਵ ਭਰ ਵਿੱਚ ਭਾਰਤੀ ਭਾਈਚਾਰਿਆਂ ਵਿੱਚ ਸਭ ਤੋਂ ਵੱਧ ਮਨਾਇਆ ਅਤੇ ਵਿਆਪਕ ਤੌਰ ' ਤੇ ਮਾਨਤਾ ਪ੍ਰਾਪਤ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਇੱਕ ਮਹੱਤਵਪੂਰਨ ਹਿੰਦੂ ਤਿਉਹਾਰ ਹੈ ਜੋ ਆਮ ਤੌਰ ' ਤੇ ਪੰਜ ਦਿਨਾਂ ਤੱਕ ਰਹਿੰਦਾ ਹੈ ਅਤੇ ਇਸ ਨੂੰ ਦੀਵੇ ਜਗਾਉਣ , ਆਤਿਸ਼ਬਾਜ਼ੀ ਚਲਾਉਣ ਅਤੇ ਵੱਖ-ਵੱਖ ਸੱਭਿਆਚਾਰਕ ਅਤੇ ਧਾਰਮਿਕ ਰੀਤੀ ਰਿਵਾਜਾਂ ਦੁਆਰਾ ਚਿੰਨ੍ਹਿਤ ਕੀਤਾ ਜਾਂਦਾ ਹੈ। ਹਿੰਦੂ ਚੰਦਰ ਕੈਲੰਡਰ ਦੇ ਆਧਾਰ ' ਤੇ ਦੀਵਾਲੀ ਆਮ ਤੌਰ ' ਤੇ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਆਉਂਦੀ ਹੈ।

** ਸਿਰਲੇਖ: ਦੀਵਾਲੀ - ਰੋਸ਼ਨੀ ਦਾ ਤਿਉਹਾਰ** Essay on Diwali in Punjabi

  ** ਜਾਣ-ਪਛਾਣ:**

ਦੀਵਾਲੀ , ਜਿਸਨੂੰ ਦੀਪਾਵਲੀ ਵੀ ਕਿਹਾ ਜਾਂਦਾ ਹੈ , ਦੁਨੀਆ ਭਰ ਦੇ ਲੱਖਾਂ ਲੋਕਾਂ ਦੁਆਰਾ , ਮੁੱਖ ਤੌਰ ' ਤੇ ਹਿੰਦੂਆਂ ਦੁਆਰਾ ਮਨਾਇਆ ਜਾਂਦਾ ਇੱਕ ਜੀਵੰਤ ਅਤੇ ਅਨੰਦਮਈ ਤਿਉਹਾਰ ਹੈ। "ਦੀਵਾਲੀ" ਸ਼ਬਦ ਸੰਸਕ੍ਰਿਤ ਦੇ ਸ਼ਬਦ "ਦੀਪਾਵਲੀ" ਤੋਂ ਲਿਆ ਗਿਆ ਹੈ , ਜਿਸਦਾ ਅਰਥ ਹੈ ਰੌਸ਼ਨੀਆਂ ਦੀ ਇੱਕ ਕਤਾਰ। ਇਹ ਤਿਉਹਾਰ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਅਤੇ ਬੁਰਾਈ ਉੱਤੇ ਚੰਗਿਆਈ ਦਾ ਪ੍ਰਤੀਕ ਹੈ , ਇਸ ਨੂੰ ਹਿੰਦੂ ਕੈਲੰਡਰ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਪਿਆਰੇ ਤਿਉਹਾਰਾਂ ਵਿੱਚੋਂ ਇੱਕ ਬਣਾਉਂਦਾ ਹੈ।

** ਇਤਿਹਾਸਕ ਅਤੇ ਧਾਰਮਿਕ ਮਹੱਤਤਾ:**

ਦੀਵਾਲੀ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਭਾਈਚਾਰਿਆਂ ਵਿੱਚ ਵੱਖੋ-ਵੱਖਰੀ ਹੈ। ਦੀਵਾਲੀ ਨਾਲ ਜੁੜੀਆਂ ਸਭ ਤੋਂ ਆਮ ਕਥਾਵਾਂ ਵਿੱਚੋਂ ਇੱਕ ਰਾਵਣ ਨੂੰ ਹਰਾਉਣ ਤੋਂ ਬਾਅਦ ਅਯੁੱਧਿਆ ਵਿੱਚ ਭਗਵਾਨ ਰਾਮ ਦੀ ਵਾਪਸੀ ਹੈ। ਦੀਵਾਲੀ ਮੌਕੇ ਦੀਵੇ ਜਗਾਉਣ ਦੀ ਪਰੰਪਰਾ ਨੂੰ ਜਨਮ ਦਿੰਦੇ ਹੋਏ ਅਯੁੱਧਿਆ ਦੇ ਲੋਕਾਂ ਨੇ ਦੀਵੇ ਜਗਾ ਕੇ ਅਤੇ ਸ਼ਹਿਰ ਨੂੰ ਸਜਾ ਕੇ ਉਨ੍ਹਾਂ ਦੀ ਵਾਪਸੀ ਦਾ ਜਸ਼ਨ ਮਨਾਇਆ।

  ਦੱਖਣੀ ਭਾਰਤ ਵਿੱਚ , ਦੀਵਾਲੀ ਦਾ ਤਿਉਹਾਰ ਨਰਕਾਸੁਰ ਉੱਤੇ ਭਗਵਾਨ ਕ੍ਰਿਸ਼ਨ ਦੀ ਜਿੱਤ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਸਿੱਖ ਧਰਮ ਵਿੱਚ , ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ , ਗੁਰੂ ਹਰਗੋਬਿੰਦ ਜੀ ਦੀ ਕੈਦ ਤੋਂ ਰਿਹਾਈ ਦੀ ਯਾਦ ਵਿੱਚ। ਜੈਨ ਵੀ ਦੀਵਾਲੀ ਮਨਾਉਂਦੇ ਹਨ ਕਿਉਂਕਿ ਇਹ ਭਗਵਾਨ ਮਹਾਵੀਰ ਦੇ ਨਿਰਵਾਣ ਜਾਂ ਅਧਿਆਤਮਿਕ ਜਾਗ੍ਰਿਤੀ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ।

  ** ਅਵਧੀ ਅਤੇ ਪਰੰਪਰਾਵਾਂ:**

ਦੀਵਾਲੀ ਆਮ ਤੌਰ ' ਤੇ ਪੰਜ ਦਿਨਾਂ ਦਾ ਤਿਉਹਾਰ ਹੁੰਦਾ ਹੈ , ਜਿਸ ਦੇ ਹਰ ਦਿਨ ਦੀ ਆਪਣੀ ਮਹੱਤਤਾ ਅਤੇ ਰੀਤੀ-ਰਿਵਾਜ ਹੁੰਦੇ ਹਨ। ਜਸ਼ਨ ਅਕਸਰ ਘਰਾਂ ਅਤੇ ਕੰਮ ਦੇ ਸਥਾਨਾਂ ਦੀ ਸਫਾਈ ਅਤੇ ਸਜਾਵਟ ਨਾਲ ਸ਼ੁਰੂ ਹੁੰਦੇ ਹਨ। ਇੱਥੇ ਦੀਵਾਲੀ ਦੇ ਪੰਜ ਦਿਨਾਂ ਦੀ ਸੰਖੇਪ ਜਾਣਕਾਰੀ ਹੈ:

  1. ** ਧਨਤੇਰਸ:* * ਪਹਿਲਾ ਦਿਨ ਘਰਾਂ ਦੀ ਸਫ਼ਾਈ ਅਤੇ ਸਜਾਉਣ ਲਈ ਸਮਰਪਿਤ ਹੁੰਦਾ ਹੈ , ਅਤੇ ਲੋਕ ਅਕਸਰ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਨਵੇਂ ਬਰਤਨ ਜਾਂ ਗਹਿਣੇ ਖਰੀਦਦੇ ਹਨ।

 2. ** ਨਰਕਾ ਚਤੁਰਦਸ਼ੀ (ਛੋਟੀ ਦੀਵਾਲੀ):** ਦੂਜੇ ਦਿਨ , ਲੋਕ ਬੁਰਾਈਆਂ ਤੋਂ ਬਚਣ ਲਈ ਤੇਲ ਇਸ਼ਨਾਨ ਕਰਦੇ ਹਨ ਅਤੇ ਰਸਮਾਂ ਨਿਭਾਉਂਦੇ ਹਨ।

 3. ** ਦੀਵਾਲੀ (ਮੁੱਖ ਦਿਨ):* * ਤੀਸਰਾ ਦਿਨ ਦੀਵਾਲੀ ਦਾ ਮੁੱਖ ਦਿਨ ਹੁੰਦਾ ਹੈ ਜਦੋਂ ਲੋਕ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦੇ ਪ੍ਰਤੀਕ ਲਈ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਹਨ। ਆਤਿਸ਼ਬਾਜ਼ੀ ਜਸ਼ਨ ਦਾ ਇੱਕ ਆਮ ਹਿੱਸਾ ਹੈ.

  4. ** ਗੋਵਰਧਨ ਪੂਜਾ (ਅੰਨਕੁਟ):* * ਚੌਥਾ ਦਿਨ ਭਗਵਾਨ ਕ੍ਰਿਸ਼ਨ ਅਤੇ ਗੋਵਰਧਨ ਪਹਾੜੀ ਦੀ ਪੂਜਾ ਕਰਨ ਲਈ ਸਮਰਪਿਤ ਹੈ। ਲੋਕ ਕਈ ਤਰ੍ਹਾਂ ਦੀਆਂ ਮਿਠਾਈਆਂ ਤਿਆਰ ਕਰਕੇ ਦੇਵੀ-ਦੇਵਤਿਆਂ ਨੂੰ ਚੜ੍ਹਾਉਂਦੇ ਹਨ।

 5. ** ਭਾਈ ਦੂਜ:** ਪੰਜਵਾਂ ਦਿਨ ਭੈਣ-ਭਰਾ ਲਈ ਇੱਕ ਖਾਸ ਮੌਕਾ ਹੈ , ਜਿੱਥੇ ਭੈਣਾਂ ਆਪਣੇ ਭਰਾਵਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀਆਂ ਹਨ ਅਤੇ ਆਰਤੀ ਕਰਦੀਆਂ ਹਨ।

 ** ਜਸ਼ਨ:**

ਦੀਵੇ ਅਤੇ ਮੋਮਬੱਤੀਆਂ ਜਗਾਉਣ ਦੀ ਵਿਆਪਕ ਪਰੰਪਰਾ ਦੇ ਕਾਰਨ ਦੀਵਾਲੀ ਨੂੰ "ਰੋਸ਼ਨੀਆਂ ਦੇ ਤਿਉਹਾਰ" ਵਜੋਂ ਜਾਣਿਆ ਜਾਂਦਾ ਹੈ। ਘਰਾਂ , ਗਲੀਆਂ ਅਤੇ ਜਨਤਕ ਥਾਵਾਂ ਨੂੰ ਰੰਗੀਨ ਰੌਸ਼ਨੀਆਂ , ਲਾਲਟੈਣਾਂ ਅਤੇ ਤੇਲ ਦੇ ਦੀਵਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਆਤਿਸ਼ਬਾਜ਼ੀ ਰਾਤ ਦੇ ਅਸਮਾਨ ਨੂੰ ਰੌਸ਼ਨ ਕਰਦੀ ਹੈ , ਰੰਗਾਂ ਅਤੇ ਪੈਟਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਬਣਾਉਂਦੀ ਹੈ।

  ਪਰਿਵਾਰ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਨ , ਤਿਉਹਾਰਾਂ ਦੇ ਭੋਜਨ ਸਾਂਝੇ ਕਰਨ ਅਤੇ ਦੇਵਤਿਆਂ ਨੂੰ ਪ੍ਰਾਰਥਨਾ ਕਰਨ ਲਈ ਇਕੱਠੇ ਹੁੰਦੇ ਹਨ। ਮਿਠਾਈਆਂ ਅਤੇ ਸੁਆਦੀ ਪਕਵਾਨ ਤਿਆਰ ਕੀਤੇ ਜਾਂਦੇ ਹਨ , ਅਤੇ ਇਸ ਸਮੇਂ ਦੌਰਾਨ ਕਈ ਤਰ੍ਹਾਂ ਦੇ ਰਵਾਇਤੀ ਭੋਜਨਾਂ ਦਾ ਆਨੰਦ ਮਾਣਿਆ ਜਾਂਦਾ ਹੈ।

  ** ਸਿੱਟਾ:**

ਦੀਵਾਲੀ ਸਿਰਫ਼ ਇੱਕ ਤਿਉਹਾਰ ਨਹੀਂ ਹੈ ; ਇਹ ਜੀਵਨ , ਪਿਆਰ , ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਹੈ। ਇਹ ਵਿਭਿੰਨ ਪਿਛੋਕੜਾਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਖੁਸ਼ੀ ਅਤੇ ਏਕਤਾ ਦੀ ਭਾਵਨਾ ਨਾਲ ਲਿਆਉਂਦਾ ਹੈ। ਤਿਉਹਾਰ ਦੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ , ਪਰ ਮੂਲ ਤੱਤ ਉਹੀ ਰਹਿੰਦਾ ਹੈ: ਰੌਸ਼ਨੀ ਅਤੇ ਖੁਸ਼ੀ ਦਾ ਫੈਲਣਾ। ਦੀਵਾਲੀ ਪ੍ਰਤੀਬਿੰਬ , ਨਵੀਨੀਕਰਣ , ਅਤੇ ਪਰਿਵਾਰ ਅਤੇ ਦੋਸਤਾਂ ਨਾਲ ਬੰਧਨ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ , ਇਸ ਨੂੰ ਭਾਰਤ ਅਤੇ ਇਸ ਤੋਂ ਬਾਹਰ ਵਿੱਚ ਇੱਕ ਸੱਚਮੁੱਚ ਵਿਸ਼ੇਸ਼ ਅਤੇ ਪਿਆਰਾ ਤਿਉਹਾਰ ਬਣਾਉਂਦਾ ਹੈ।

Essayonline

Posted by Essayonline

You may like these posts, advertisement, about sure mag, report abuse, featured post.

Camel in Punjabi

Camel in Punjabi

Camel in Punjabi “ ਊਠ ” ਹੁੰਦਾ ਹੈ. ਯਕੀਨਨ! ਇੱਥੇ ਊਠਾਂ ਬਾਰੇ 20 ਸਧਾਰਨ ਵਾਕ ਹਨ: 1. ਊਠ ਉਹ ਜ…

Search This Blog

  • January 2024 7
  • December 2023 7
  • September 2023 14
  • August 2023 3
  • June 2023 7
  • April 2023 3
  • February 2022 5
  • January 2022 1
  • July 2021 2
  • February 2021 2
  • September 2020 1
  • August 2020 2
  • July 2020 19
  • June 2020 1
  • April 2020 19
  • March 2020 1
  • January 2020 20
  • December 2019 18
  • November 2019 11
  • August 2019 10
  • April 2019 8

Search Blog

Social media, latest posts, home top ad.

Punjabi Bujartan with Answers ਨਵੀਆਂ ਪੰਜਾਬੀ ਬੁਝਾਰਤਾਂ

Punjabi Bujartan with Answers ਨਵੀਆਂ ਪੰਜਾਬੀ ਬੁਝਾਰਤਾਂ

Cheta Singh Punjabi Movie Download

Cheta Singh Punjabi Movie Download

ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi

ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi

Recents in bollywood movies, subscribe us.

Menu Footer Widget

Contact form.

Punjabi Essay on “Diwali da Tyohar”, “ਦੀਵਾਲੀ ਦਾ ਤਿਉਹਾਰ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਦੀਵਾਲੀ ਦਾ ਤਿਉਹਾਰ

Diwali da Tyohar

ਭਾਰਤ ਤਿਉਹਾਰਾਂ ਦਾ ਦੇਸ਼ : ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ। ਕੁਝ ਤਿਉਹਾਰ ਸਾਡੇ ਇਤਿਹਾਸਿਕ ਵਿਰਾਸਤ ਨਾਲ ਸੰਬੰਧਿਤ ਹਨ ਅਤੇ ਕੁਝ ਧਾਰਮਿਕ ਵਿਰਾਸਤ ਨਾਲ। ਦੀਵਾਲੀ ਭਾਰਤ ਵਿਚ ਹਰ ਸਾਲ ਮਨਾਇਆ ਜਾਣ ਵਾਲਾ ਇਕ ਖਾਸ ਤਿਉਹਾਰ ਹੈ। ਇਸ ਦਾ ਸੰਬੰਧ ਵੀ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੀ ਹੈ।

ਘਰ ਦੀ ਸਫ਼ਾਈ : ਇਸ ਸਾਲ ਅਸੀਂ ਆਪਣੇ ਘਰ ਵਿਚ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਅੰਦਰੋਂ-ਬਾਹਰੋਂ ਸਾਫ ਕੀਤਾ ਅਤੇ ਰੰਗ ਰੋਗਨ ਅਤੇ ਸਫੈਦੀ ਆਦਿ ਕਰਾਈ। ਇਸ ਪ੍ਰਕਾਰ ਸਾਡੇ ਘਰਾਂ ਨੂੰ ਇਕ ਨਵਾਂ ਰੂਪ ਮਿਲਿਆ।

ਇਤਿਹਾਸਿਕ ਪਿਛੋਕੜ : ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦਿਨ ਸੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪੁੱਜੇ ਸਨ। ਉਸ ਦਿਨ ਲੋਕਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ ਅਤੇ ਉਸ ਦਿਨ ਦੀ ਯਾਦ ਵਿਚ ਅਜੇ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਜੀ ਜਹਾਂਗੀਰ ਦੀ ਕੈਦ ਤੋਂ ਰਿਹਾਅ ਹੋ ਕੇ ਆਏ ਸਨ । ਸਿੱਖ ਕੌਮ ਉਸ ਦਿਨ ਦੀ ਯਾਦ ਵਿਚ ਇਹ ਤਿਉਹਾਰ ਮਨਾਉਂਦੇ ਹਨ।ਉਹਨਾਂ ਦੱਸਿਆ ਕਿ ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਯੋਗ ਹੁੰਦੀ ਹੈ।

ਬਾਜ਼ਾਰ ਦਾ ਦ੍ਰਿਸ਼ : ਇਹਨਾਂ ਦਿਨਾਂ ਵਿਚ ਅਸੀਂ ਜਦੋਂ ਘਰੋਂ ਬਾਹਰ ਨਿਕਲਦੇ ਸਾਂ, ਤਾਂ ਬਾਜ਼ਾਰਾਂ ਨੂੰ ਵੀ ਦੀਵਾਲੀ ਮਨਾਉਣ ਦੀ ਤਿਆਰੀ ਵਿਚ ਸਜੇ ਹੋਏ ਦੇਖਦੇ ਸਾਂ। ਜਗਾ-ਜਗਾ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ ਅਤੇ ਬੱਚੇ ਪਟਾਕੇ ਖਰੀਦ ਕੇ ਇੱਧਰਉੱਧਰ ਨੱਚਦੇ-ਟੱਪਦੇ ਉਹਨਾਂ ਨੂੰ ਚਲਾ ਰਹੇ ਸਨ।

ਪਟਾਕੇ ਖਰੀਦਣਾ: ਦੀਵਾਲੀ ਤੋਂ ਇਕ ਦਿਨ ਪਹਿਲਾਂ ਮੈਂ ਆਪਣੇ ਭਰਾ ਅਤੇ ਭੈਣ ਨੂੰ ਨਾਲ ਲੈ ਕੇ ਪਟਾਕੇ ਖਰੀਦਣ ਗਿਆ।ਮੇਰੇ ਮਾਤਾ ਜੀ ਨੇ ਮੈਨੂੰ ਪਟਾਕੇ ਖਰੀਦਣ ਲਈ ਇਕ ਸ ਰੁਪਏ ਦਿੱਤੇ। ਅਸੀਂ 90 ਰੁਪਏ ਦੇ ਪਟਾਕੇ ਖਰੀਦੇ ਜਿਹਨਾਂ ਵਿਚ ਆਤਿਸ਼ਬਾਜ਼ੀਆ, ਮਮਬਤੀਆਂ, ਅਨਾਰ, ਜਹਾਜ਼, ਟੈਂਕ-ਤੋੜ, ਮਿਜ਼ਾਈਲ ਅਤੇ ਬਿਜਲੀਆਂ ਆਦਿ ਸ਼ਾਮਿਲ ਸਨ।

ਦੀਵਾਲੀ ਦਾ ਦਿਨ : ਹੁਣ ਦੀਵਾਲੀ ਦਾ ਦਿਹਾੜਾ ਆ ਗਿਆ। ਮੇਰੇ ਮਾਤਾ ਜੀ ਨੇ ਸ਼ੁੱਭ ਦਿਨ ਹੋਣ ਕਰਕੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਸ਼ਨਾਨ ਕਰਨ ਲਈ ਕਿਹਾ। ਫਿਰ ਉਹਨਾਂ ਕੁਝ ਦੀਵੇ ਲਿਆ ਕੇ ਧੋ ਕੇ ਬਾਹਰ ਸੱਕਣੇ ਰੱਖ ਦਿੱਤੇ। ਉਹਨਾਂ ਨੇ ਘਰ ਵਿਚ ਕੁਝ ਮਿੱਠੀਆਂ-ਮਿੱਠੀਆਂ ਵਸਤਾਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਮ ਤੱਕ ਮੇਰੇ ਪਿਤਾ ਜੀ ਅਤੇ ਵੱਡਾ ਭਰਾ ਵੀ ਪੁੱਜ ਗਏ, ਜਿਹੜੇ ਸਾਡੇ ਲਈ ਮਠਿਆਈ ਅਤੇ ਬਹੁਤ ਸਾਰੇ ਪਟਾਕੇ ਲੈ ਕੇ ਆਏ।

ਦੀਵਾਲੀ ਮਨਾਉਣਾ : ਸ਼ਾਮ ਪਈ ਅਤੇ ਹਨੇਰਾ ਹੋ ਗਿਆ। ਮੇਰੇ ਮਾਤਾ ਜੀ ਨੇ ਪਹਿਲਾਂ ਪੰਜ ਦੀਵੇ ਜਗਾਏ ਅਤੇ ਮੱਥਾ ਟੇਕਿਆ। ਇਕ ਦੀਵਾ ਉਹਨਾਂ ਗੁਰਦੁਆਰੇ ਭੇਜ ਦਿੱਤਾ। ਫਿਰ ਹੋਰ ਦੀਵੇ ਜਗਾ ਕੇ ਮਕਾਨ ਦੇ ਬਨੇਰਿਆਂ ਉੱਤੇ ਅਤੇ ਇੱਧਰ-ਉੱਧਰ ਰੱਖ ਦਿੱਤੇ। ਅਸੀਂ ਮੋਮਬੱਤੀਆਂ ਜਗਾ ਕੇ ਇੱਧਰ-ਉੱਧਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾ ਘਰ ਰੌਸ਼ਨੀ ਨਾਲ ਭਰ ਗਿਆ ਅਸੀਂ ਮਕਾਨ ਉੱਪਰ ਚੜ੍ਹ ਕੇ ਆਲੇ-ਦੁਆਲੇ ਨਜ਼ਰ ਮਾਰੀ ਤਾਂ ਦੀਵੇ ਹੀ ਦੀਵੇ ਜੱਗਦੇ ਦਿਖਾਈ ਦੇ ਰਹੇ ਸਨ। ਕਈ ਲੋਕਾਂ ਨੇ ਬਿਜਲੀ ਦੇ ਰੰਗ-ਬਰੰਗੇ ਬੱਲਬ ਲਾਏ ਹੋਏ ਸਨ। ਚਾਰ ਚੁਫੇਰਿਉਂ ਪਟਾਕੇ ਚੱਲਣ ਦੀ ਆਵਾਜ਼ ਲਗਾਤਾਰ ਆ ਰਹੀ ਸੀ ਤੇ ਆਤਸ਼ਬਾਜ਼ੀਆਂ ਹਨੇਰੇ ਨੂੰ ਚੀਰਦੀਆਂ ਹੋਈਆਂ ਸਿਤਾਰਿਆਂ ਦੀ ਬਾਰਸ਼ ਕਰ ਰਹੀਆਂ ਸਨ।

ਕੁਝ ਚਿਰ ਬਾਅਦ ਅਸੀਂ ਵੀ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ। ਮੇਰੇ ਪਿਤਾ ਜੀ, ਮੇਰਾ ਵੱਡਾ ਭਰਾ ਅਤੇ ਮੈਂ ਵੱਡੇ-ਵੱਡੇ ਪਟਾਕੇ ਚਲਾ ਰਹੇ ਸਾਂ।ਉਹਨਾਂ ਦੀ ਆਵਾਜ਼ ਸਾਡੇ ਕੰਨ ਪਾੜ | ਰਹੀ ਸੀ ਅਤੇ ਉਹਨਾਂ ਵਿਚੋਂ ਨਿਕਲਦੀ ਅੱਗ ਨਾਲ ਸਾਡੀਆਂ ਅੱਖਾਂ ਚੁੰਧਿਆ ਰਹੀਆਂ ਸਨ। ਮੇਰਾ ਛੋਟਾ ਭਰਾ ਗੋਲਡੀ ਅਤੇ ਨਿੱਕੀ ਭੈਣ ਨਵਨੀਤ ਫੁੱਲਝੜੀਆਂ ਚਲਾ ਕੇ ਬਹੁਤ ਖ਼ੁਸ਼ ਹੋ ਰਹੇ ਸਨ।

ਪਟਾਕੇ ਚਲਾਉਣ ਮਗਰੋਂ : ਕੋਈ ਦੋ ਘੰਟੇ ਮਗਰੋਂ ਅਸੀਂ ਪਟਾਕੇ ਚਲਾ ਕੇ ਰਾਤ ਦੇ ਦਸ ਵਜੇ ਵਿਹਲੇ ਹੋਏ ਅਤੇ ਫਿਰ ਅਸੀਂ ਸਾਰੇ ਇਕ ਥਾਂ ਇਕੱਠੇ ਹੋ ਕੇ ਮਠਿਆਈਆਂ ਖਾਣ ਲੱਗੇ। ਇਸ ਸਮੇਂ ਬਾਹਰੋਂ ਕਿਸੇ ਲੜਾਈ ਝਗੜੇ ਦਾ ਸ਼ੋਰ ਸੁਣਾਈ ਦਿੱਤਾ। ਸਾਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਆਪਸ ਵਿਚ ਲੜ ਰਹੇ ਸਨ।

ਬੁਰਾਈਆਂ ਅਤੇ ਅੰਧ-ਵਿਸ਼ਵਾਸ : ਪਿਤਾ ਜੀ ਨੇ ਸਿਆ ਕਿ ਕਈ ਲੋਕ ਦੀਵਾਲੀ ਦੀ ਰਾਤ ਨੂੰ ਜੁਆ ਖੇਡਦੇ ਹਨ ਜੋ ਕਿ ਇਕ ਭੈੜੀ ਗੱਲ ਹੈ। ਫਿਰ ਮੇਰੇ ਮਾਤਾ ਜੀ ਨੇ ਇਕ ਸਲਾਈ ਨੂੰ ਦੀਵੇ ਦੀ ਕਾਲਖ ਲਾ ਕੇ ਅੱਖਾਂ ਵਿਚ ਪਾਉਣ ਲਈ ਕਿਹਾ ਅਤੇ ਆਖਿਆ ਕਿ ਜਿਹੜਾ ਇਸ ਨੂੰ ਨਾ ਪਾਵੇ ਉਹ ਖੋਤੇ ਦੀ ਜੂਨ ਪੈਂਦਾ ਹੈ। ਅਸੀਂ ਸਾਰਿਆਂ ਨੇ ਤਾਂ ਅੱਖਾਂ ਵਿਚ ਉਹ ਰਾਖ ਪਾ ਲਈ ਪਰ ਮੇਰੇ ਪਿਤਾ ਜੀ ਨੇ ਇਸ ਨੂੰ ਵਹਿਮ ਸਮਝਦੇ ਹੋਏ ਨਾ ਪਾਇਆ।

ਲਛਮੀ ਦੀ ਪੂਜਾ : ਰਾਤ ਨੂੰ ਸੌਣ ਵੇਲੇ ਮਾਤਾ ਜੀ ਨੇ ਕਮਰੇ ਦਾ ਬੂਹਾ ਖੁੱਲਾ ਰੱਖਿਆ ਅਤੇ ਸਾਨੂੰ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਘਰ ਵਿਚ ਲਛਮੀ ਆਉਂਦੀ ਹੈ ਇਸ ਲਈ ਬੂਹਾ ਖੋਲ੍ਹ ਕੇ ਰੱਖਣਾ ਚਾਹੀਦਾ ਹੈ। ਮਾਤਾ ਜੀ ਨੇ ਦੱਸਿਆ ਕਿ ਕਈ ਲੋਕ ਤਾਂ ਸਾਰੀ ਰਾਤ ਲਛਮੀ ਦੀ ਪੂਜਾ ਕਰਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਕਈ ਲੋਕ ਆਪਣੀਆਂ ਮੰਨਤਾਂ ਪਰੀਆਂ ਕਰਨ ਲਈ ਚੌਰਾਹਿਆਂ ਆਦਿ ਵਿਚ ਟੋਟਕੇ ਵੀ ਕਰਦੇ ਹਨ। ਇਹ ਗੱਲਾਂ ਕਰਦਿਆਂ-ਕਰਦਿਆਂ ਹੀ ਸਾਨੂੰ ਨੀਂਦ ਆ ਗਈ।

Related Posts

Punjabi-Letters-Application

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

Save my name, email, and website in this browser for the next time I comment.

essayhelp.pro

Coming soon.

Andre Cardoso

Finished Papers

  • History Category
  • Psychology Category
  • Informative Category
  • Analysis Category
  • Business Category
  • Economics Category
  • Health Category
  • Literature Category
  • Review Category
  • Sociology Category
  • Technology Category

Cookies! We use them. Om Nom Nom ...

Who is an essay writer? 3 types of essay writers

diwali the essay punjabi vich

Home

IMAGES

  1. Diwali Essay in Punjabi

    diwali the essay punjabi vich

  2. ਲੇਖ ਦੀਵਾਲੀ essay on Diwali in Punjabi in 200 words

    diwali the essay punjabi vich

  3. 15 lines on diwali in punjabi |Diwali essay in punjabi 15 lines|Diwali

    diwali the essay punjabi vich

  4. ਦੀਵਾਲੀ ਨਿਬੰਧ/ਲੇਖ, #Essay on Diwali in Punjabi

    diwali the essay punjabi vich

  5. Diwali essay in Punjabi

    diwali the essay punjabi vich

  6. 10 lines on Diwali in Punjabi

    diwali the essay punjabi vich

VIDEO

  1. 5 Lines On Diwali in English

  2. 26 january lekh|26 january lekh in punjabi| 26 january essay in punjabi |ਗਣਤੰਤਰ ਦਿਵਸ ਲੇਖ

  3. Diwali Essay in Punjabi

  4. दीपावली पर निबंध 20 लाइन

  5. Diwali essay in punjabi with headings |ਦੀਵਾਲੀ ਲੇਖ |Diwali da lekh punjabi vich |punjabi lekh Diwali

  6. 10 lines shaheed udham singh in punjabi|shaheed udham singh essay in punjabi 10 lines |ਸ਼ਹੀਦ ਊਧਮ ਸਿੰਘ

COMMENTS

  1. ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language

    ( Essay-1 ) Short Essay on Diwali in Punjabi. Diwali Paragraph in Punjabi. ਦਿਵਾਲੀ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਆਏ ਸਾਲ ਕਤੱਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਦਿਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ...

  2. ਦਿਵਾਲੀ ਦਾ ਤਿਉਹਾਰ ਦਾ ਲੇਖ

    June 20, 2023 by PunjabiWikiTeam. Diwali Essay In Punjabi - ਅੱਜ ਦੇ ਲੇਖ ਵਿੱਚ, ਅਸੀਂ ਤੁਹਾਡੇ ਲਈ ਪੰਜਾਬੀ ਭਾਸ਼ਾ ਵਿੱਚ ਦੀਵਾਲੀ ਲੇਖ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਤੁਹਾਨੂੰ ਦੀਵਾਲੀ ਦੇ ...

  3. ਦੀਵਾਲੀ ਦਾ ਤਿਉਹਾਰ ਲੇਖ

    ਇਸ ਪੋਸਟ ਵਿਖੇ ਦੀਵਾਲੀ ਦਾ ਤਿਉਹਾਰ ਲੇਖ (Diwali essay in punjabi) ਬਾਰੇ ਜਾਣਕਾਰੀ ਦਿਤੀ ਗਈ ਹੈ ਇਸ ਲੇਖ ਵਿਖੇ ਦੀਵਾਲੀ ਦਾ ਲੇਖ claas 6,7,8,9,10 ਦੇ ਜਵਾਕਾਂ ਲਾਇ

  4. Punjabi Essay on "Diwali", "ਦਿਵਾਲੀ, Punjabi Essay for Class 10, Class

    Punjabi Essay on "Diwali", "ਦਿਵਾਲੀ, Punjabi Essay for Class 10, Class 12 ,B.A Students and Competitive Examinations.

  5. ਦੀਵਾਲPunjabi Essay on "Diwali Festival ...

    Essay on Diwali Festival in Punjabi Language : In this article, we are providing ਦੀਵਾਲੀ ਦਾ ਤਿਉਹਾਰ ਦਾ ਲੇਖ for students.

  6. Punjabi Essay, Paragraph on "Diwali", "ਦੀਵਾਲੀ

    Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

  7. Punjabi Essay on "Diwali", "ਦਿਵਾਲੀ

    Punjabi Essay on "Diwali", "ਦਿਵਾਲੀ " Punjabi Paragraph-Lekh-Speech for Class 8, 9, 10, 11, 12 Students.

  8. 10 Lines on Diwali in Punjabi

    10 Lines Essay on Diwali in Punjabi. 1. ਦੀਵਾਲੀ ( Diwali) ਹਿੰਦੂ ਧਰਮ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੈ।. 2.ਇਹ ( Diwali )ਤਿਉਹਾਰ ਦੁਸਹਿਰੇ ( Dussehra) ਤੋਂ ਠੀਕ 20 ਦਿਨ ਬਾਅਦ ਆਉਂਦਾ ਹੈ।. 3 ...

  9. Diwali Essay In Punjabi

    In this article you will learn 15 line essay on the Diwali. The essay is in Punjabi language and very easy to learn for the students. ਲੇਖ- ਦੀਵਾਲੀ. 1. ਦੀਵਾਲੀ ਸਾਡੇ ਦੇਸ਼ ਦਾ ਪ੍ਰਸਿੱਧ ਤਿਉਹਾਰ ਹੈ। 2.

  10. ਦੀਵਾਲੀ ਤੇ ਲੇਖ । Punjabi essay on the festival of Diwali

    Hello everyone This video will help you to write an essay on Festival of Diwali in Punjabi. Hope you all like it. #diwaliessayinpunjabiEssay on Sardar Udham ...

  11. Diwali Essay in Punjabi ਦੀਵਾਲੀ ਤੇ ਪੰਜਾਬੀ ਲੇਖ

    Punjabi Essay Diwali Essay in Punjabi ਦੀਵਾਲੀ ਤੇ ਪੰਜਾਬੀ ਲੇਖ by Essayonline November 21, 2019. In this lesson friends we describe Diwali festival this is most important and special festival everyone enjoy this festival. On this day everyone looks happy. This is Hindus festival and also have Sikh people festival.

  12. Essay on Diwali in punjabi/15 lines on Diwali in punjabi ...

    Thanks for watching..Other videos: GK for kids:https://www.youtube.com/playlist?list=PLjUICC4K1TL5gSWfXr5_4s97MX9qZs8brEnglish & Hindi Essays:https://www.you...

  13. Diwali essay in punjabi with headings |ਦੀਵਾਲੀ ...

    Diwali essay in punjabi with headings |ਦੀਵਾਲੀ ਲੇਖ |Diwali da lekh punjabi vich |punjabi lekh Diwali #punjabisite #punjabi #punjabiessay #punjabilekh #diwali

  14. Punjabi Essay on "Diwali da Tyohar", "ਦੀਵਾਲੀ ਦਾ ਤਿਉਹਾਰ", Punjabi Essay

    ਦੀਵਾਲੀ ਦਾ ਤਿਉਹਾਰ . Diwali da Tyohar . ਭਾਰਤ ਤਿਉਹਾਰਾਂ ਦਾ ਦੇਸ਼ : ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ। ਕੁਝ ਤਿਉਹਾਰ ਸਾਡੇ ਇਤਿਹਾਸਿਕ ਵਿਰਾਸਤ ਨਾਲ ਸੰਬੰਧਿਤ ਹਨ ਅਤੇ ਕੁਝ ਧਾਰਮਿਕ ਵਿਰਾਸਤ ਨਾਲ ...

  15. diwali the essay punjabi vich

    Punjabi Gyan. A web for Punjabi Grammar and Literature. ਦੀਵਾਲੀ ਦਾ ਤਿਉਹਾਰ ਲੇਖ | Diwali essay in punjabi. ਇਸ ਪੋਸਟ ਵਿਖੇ ਦੀ

  16. Diwali essay in punjabi language

    Diwali essay in punjabi language In Hindi, Deepawali is also known as Diwali, which means "a row of diyas. People pay visits to their friends, families, relatives, neighbors, and other acquaintances, exchanging diwali essay in punjabi language presents and sharing joy I hope this 15th august will add more colors to your life.

  17. 15 lines on diwali in punjabi |Diwali essay in punjabi 15 lines|Diwali

    15 lines on diwali in punjabi |Diwali essay in punjabi 15 lines|Diwali da lekh 15 lines punjabi vich#punjabisite #punjabi #punjabiessay #punjabilekh #diwali

  18. diwali da essay in punjabi

    Learn Punjabi With Ramandeep Kaur•5.4K views · 32:24 · Go to... diwali essay in punjabi lekh diwali essay in punjabi for class punjabi essay on diwali easy lekh · Comments6.... Hello everyone This video will help you to write an essay on Festival of Diwali in Punjabi.

  19. diwali the essay in punjabi

    ਦੀਵਾਲੀ ਤੇ ਲੇਖ ਪੰਜਾਬੀ ਵਿੱਚ- Essay on Diwali in Punjabi Language. In this article, we are providing information about Diwali in Punjabi. Sh

  20. ਲੇਖ- ਦੀਵਾਲੀ / Diwali / Diwali essay in Punjabi / Diwali da lekh in

    ਨਿਬੰਧ- ਦੀਵਾਲੀ Diwali da lekh Deepawali essay in PunjabiHistory of DiwaliDiwali essay in Punjabi Essay on Diwali in PunjabiLekh on Diwali in Punjabi How to wr...

  21. Diwali Essay Punjabi Vich

    Diwali Essay Punjabi Vich: 4.8. As we have previously mentioned, we value our writers' time and hard work and therefore require our clients to put some funds on their account balance. The money will be there until you confirm that you are fully satisfied with our work and are ready to pay your paper writer. If you aren't satisfied, we'll make ...

  22. Diwali Essay Punjabi Vich

    Diwali Essay Punjabi Vich, Writing A Good Business Plan Step By Step, La Petite Fille Aux Allumettes Resume, Tutoring For Algebra, Writings Of Robert Smithson Essays With Illustrations, Www Ntu Edu Sg Gradstudies Coursework Programmes, Writing Concluding Paragraph Essay. 787. Finished Papers. 4.7 stars - 1636 reviews.

  23. 15 lines on Diwali in punjabi/15 lines essay on diwali in ...

    Thanks for watching..Other videos: GK for kids:https://www.youtube.com/playlist?list=PLjUICC4K1TL5gSWfXr5_4s97MX9qZs8brEnglish & Hindi Essays:https://www.you...